ਇਸ ਤਰ੍ਹਾਂ ਬਣਾਓ ਸ਼ਲਗਮ ਦੀ ਸਬਜ਼ੀ, ਹਰ ਕੋਈ ਕਰੇਗੀ ਤਾਰੀਫ


By Neha diwan01, Feb 2024 03:13 PMpunjabijagran.com

ਸ਼ਲਗਮ

ਸਬਜ਼ੀਆਂ ਵਿੱਚੋਂ ਇੱਕ ਹੈ ਸ਼ਲਗਮ ਜੋ ਗੁਣਾਂ ਦੀ ਖਾਨ ਹੈ। ਇਸ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਨੂੰ ਸਰਦੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖ ਸਕਦੇ ਹਨ।

ਸਬਜ਼ੀ ਦਾ ਸਵਾਦ

ਜੇ ਤੁਸੀਂ ਇਸ਼ ਸਬਜ਼ੀ ਤਿਆਰ ਕਰਕੇ ਖਾਂਦੇ ਹੋ ਤਾਂ ਇਹ ਸਿਹਤ ਨੂੰ ਵੀ ਕਈ ਫਾਇਦੇ ਦਿੰਦੀ ਹੈ। ਸਬਜ਼ੀ ਦਾ ਸਵਾਦ ਹਰ ਕਿਸੇ ਨੂੰ ਪਸੰਦ ਨਹੀਂ ਹੁੰਦਾ ਪਰ ਜੇਕਰ ਸਹੀ ਨੁਸਖੇ ਦੀ ਪਾਲਣਾ ਕਰੋਗੇ ਤਾਂ ਸਵਾਦ ਦੁੱਗਣਾ ਹੋ ਜਾਂਦਾ ਹੈ।

ਸਮੱਗਰੀ

ਸ਼ਲਗਮ 250 ਗ੍ਰਾਮ ,ਪਿਆਜ਼ 2, ਟਮਾਟਰ 2, ਲਸਣ ਦੀਆਂ ਕਲੀਆਂ 4, ਲੂਣ ਸੁਆਦ ਅਨੁਸਾਰ ,ਲਾਲ ਮਿਰਚ ਜੀਰਾ 1 ਚਮਚ, ਹਲਦੀ 1 ਚਮਚ ,ਧਨੀਆ ਪਾਊਡਰ 1 ਚਮਚ, ਕਾਲੀ ਮਿਰਚ ਸਵਾਦ ਅਨੁਸਾਰ ,ਧਨੀਆ ਪੱਤੇ

ਵਿਧੀ

ਸ਼ਲਗਮ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਛਿੱਲ ਲਓ ਤੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਜੇ ਤੁਸੀਂ ਚਾਹੋ ਤਾਂ ਇਸ ਨੂੰ ਪੀਸ ਲਓ।

ਸਟੈਪ 1

ਹੁਣ ਪਿਆਜ਼ ਨੂੰ ਕੱਟ ਕੇ ਇੱਕ ਕਟੋਰੀ ਵਿੱਚ ਕੱਢ ਲਓ। ਨਾਲ ਹੀ, ਟਮਾਟਰ, ਅਦਰਕ ਅਤੇ ਲਸਣ ਨੂੰ ਕੱਟੋ। ਇਸ ਤੋਂ ਬਾਅਦ ਮਸਾਲਾ ਤਿਆਰ ਕਰੋ, ਫਿਰ ਕੁਕਰ 'ਚ ਤੇਲ ਗਰਮ ਕਰੋ।

ਸਟੈਪ 2

ਤੇਲ ਗਰਮ ਕਰਨ ਤੋਂ ਬਾਅਦ, ਪਿਆਜ਼ ਨੂੰ ਫ੍ਰਾਈ ਕਰੋ ਅਤੇ ਸ਼ਲਗਮ ਪਾਓ ਤੇ ਫਰਾਈ ਕਰੋ, ਸਾਰੇ ਮਸਾਲੇ ਪਾਓ ਅਤੇ ਲਸਣ ਅਤੇ ਅਦਰਕ ਪਾਓ।

ਸਟੈਪ 3

ਪੀਸਿਆ ਹੋਇਆ ਜੀਰਾ ਤੇ ਮਸਾਲਾ ਪਾਓ। ਘੱਟ ਅੱਗ 'ਤੇ ਫਰਾਈ ਕਰੋ ਅਤੇ ਲਗਾਤਾਰ ਹਿਲਾਉਂਦੇ ਹੋਏ ਪਕਾਓ। ਫਿਰ ਪਾਣੀ ਪਾਓ ਅਤੇ ਕੂਕਰ ਬੰਦ ਕਰੋ ਅਤੇ ਸੀਟੀ ਲਗਾਓ।

ਸਟੈਪ 4

ਜਦੋਂ ਦੋ ਸੀਟੀਆਂ ਆ ਜਾਣ ਤਾਂ ਢੱਕਣ ਨੂੰ ਖੋਲ੍ਹ ਕੇ ਘੱਟ ਅੱਗ 'ਤੇ ਰੱਖੋ। ਕੱਟੀਆਂ ਹੋਈਆਂ ਹਰੀਆਂ ਮਿਰਚਾਂ ਅਤੇ ਹਰਾ ਧਨੀਆ ਪਾਓ ਅਤੇ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।

ਦੁੱਧ 'ਚ ਗਾੜ੍ਹੀ ਮਲਾਈ ਲੈ ਕੇ ਆਉਣ ਲਈ ਕਰੋ ਇਹ ਕੰਮ