ਨਰਾਤਿਆਂ 'ਚ ਬਣਾਓ ਸਾਬੂਦਾਣਾ ਵੜਾ, ਜਾਣੋ ਆਸਾਨ ਰੈਸਿਪੀ


By Neha diwan2024-09-29, 13:10 ISTpunjabijagran.com

ਸਮੱਗਰੀ

ਸਾਬੂਦਾਣਾ - 1 ਕੱਪ ,ਆਲੂ (ਉਬਾਲੇ ਅਤੇ ਮੈਸ਼ ਕੀਤੇ ਹੋਏ) - 2, ਮੂੰਗਫਲੀ (ਭੁੰਨੀ ਹੋਈ ਅਤੇ ਮੋਟੀ ਪੀਸੀ ਹੋਈ ) - ਅੱਧਾ ਕੱਪ, ਹਰੀ ਮਿਰਚ (ਬਾਰੀਕ ਕੱਟੀ ਹੋਈ) - 2-3 ,ਅਦਰਕ (ਪੀਸਿਆ ਹੋਇਆ) - 1 ਇੰਚ ਦਾ ਟੁਕੜਾ।

ਸਮੱਗਰੀ ਲਿਸਟ

ਜੀਰਾ - 1 ਚਮਚ, ਧਨੀਆ ਪੱਤੇ (ਬਾਰੀਕ ਕੱਟੇ ਹੋਏ) - 2 ਚਮਚ, ਨਿੰਬੂ ਦਾ ਰਸ - 1 ਚਮਚਾ ,ਸੇਂਧਾ ਲੂਣ (ਵਰਤ ਲਈ) - ਸਵਾਦ ਅਨੁਸਾਰ, ਤੇਲ - ਤਲ਼ਣ ਲਈ, ਸਾਬੂਦਾਣਾ ਵੜਾ ਬਣਾਉਣ ਦਾ ਤਰੀਕਾ।

ਵਿਧੀ ਸਟੈਪ 1

ਸਾਬੂਦਾਣਾ ਚੰਗੀ ਤਰ੍ਹਾਂ ਧੋ ਕੇ ਕਰੀਬ 5 ਘੰਟੇ ਤੱਕ ਪਾਣੀ 'ਚ ਭਿਓ ਦਿਓ। ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਕਾਫੀ ਹੋਵੇ। ਜਦੋਂ ਸਾਬੂਦਾਣਾ ਚੰਗੀ ਤਰ੍ਹਾਂ ਭਿੱਜ ਜਾਵੇ ਤੇ ਨਰਮ ਹੋ ਜਾਵੇ ਤਾਂ ਵਾਧੂ ਪਾਣੀ ਕੱਢ ਦਿਓ।

ਸਟੈਪ 2

ਉਬਲੇ ਹੋਏ ਆਲੂਆਂ ਨੂੰ ਮੈਸ਼ ਕਰੋ। ਫਿਰ ਇੱਕ ਵੱਡੇ ਭਾਂਡੇ ਵਿੱਚ ਸਾਬੂਦਾਣਾ, ਮੈਸ਼ ਕੀਤੇ ਆਲੂ, ਪੀਸੀ ਹੋਈ ਮੂੰਗਫਲੀ, ਹਰੀ ਮਿਰਚ, ਅਦਰਕ, ਜੀਰਾ, ਧਨੀਆ ਪੱਤਾ ਅਤੇ ਨਮਕ ਪਾਓ।

ਸਟੈਪ 3

ਹੁਣ ਇਸ 'ਚ ਨਿੰਬੂ ਦਾ ਰਸ ਮਿਲਾਓ ਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਲ ਜਾਣ। ਇਸ ਮਿਸ਼ਰਣ ਨੂੰ ਛੋਟੇ ਗੋਲ ਵੱਡਿਆਂ ਦਾ ਆਕਾਰ ਦਿਓ।

ਸਟੈਪ 4

ਤੁਸੀਂ ਚਾਹੋ ਤਾਂ ਇਨ੍ਹਾਂ ਦੇ ਵੜੇ ਵੀ ਬਣਾ ਸਕਦੇ ਹੋ। ਇੱਕ ਪੈਨ ਵਿੱਚ ਤੇਲ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਵੜੇ ਨੂੰ ਪਾ ਦਿਓ ਅਤੇ ਮੱਧਮ ਅੱਗ 'ਤੇ ਸੁਨਹਿਰੀ ਅਤੇ ਕੁਰਕੁਰਾ ਹੋਣ ਤੱਕ ਭੁੰਨ ਲਓ।

ਸਟੈਪ 4

ਜਦੋਂ ਦੋਵੇਂ ਪਾਸੇ ਸੁਨਹਿਰੀ ਹੋ ਜਾਣ ਤਾਂ ਕੜਾਹੀ ਵਿੱਚੋਂ ਇਨ੍ਹਾਂ ਨੂੰ ਕੱਢ ਦਿਓ ਸਾਬੂਦਾਣਾ ਵੜਾ ਤਿਆਰ ਹੈ। ਇਸ ਨੂੰ ਹਰੀ ਚਟਨੀ, ਦਹੀਂ ਜਾਂ ਚਾਹ ਨਾਲ ਗਰਮਾ-ਗਰਮ ਸਰਵ ਕਰੋ।

ALL PHOTO CREDIT : social media

ਜੇ ਚਾਹ ਦੀ ਚੁਸਕੀ ਤੋਂ ਬਿਨਾਂ ਨਹੀਂ ਹੁੰਦੀ ਦਿਨ ਦੀ ਸ਼ੁਰੂਆਤ ਤਾਂ ਜਾਣੋ ਨੁਕਸਾਨ