ਕਈ ਲੋਕਾਂ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ। ਕੀ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਸ਼ਾਮਲ ਹੋ, ਜੋ ਬੈੱਡ ਤੋਂ ਉੱਠਦੇ ਹੀ ਸਭ ਤੋਂ ਪਹਿਲਾਂ ਦੁੱਧ ਵਾਲੀ ਚਾਹ ਚਾਹੁੰਦੇ ਹਨ, ਤਦ ਹੀ ਉਨ੍ਹਾਂ ਦਾ ਦਿਨ ਸ਼ੁਰੂ ਹੁੰਦਾ ਹੈ।
ਦੁੱਧ ਵਿੱਚ ਲੈਕਟੋਜ਼ ਹੁੰਦਾ ਹੈ, ਜੋ ਇੱਕ ਕੁਦਰਤੀ ਸ਼ੂਗਰ ਹੈ। ਜਦੋਂ ਚਾਹ ਵਿੱਚ ਦੁੱਧ ਪਾਇਆ ਜਾਂਦਾ ਹੈ, ਤਾਂ ਇਹ ਐਸੀਡਿਟੀ ਨੂੰ ਵਧਾ ਸਕਦਾ ਹੈ।
ਖਾਲੀ ਪੇਟ ਵਿੱਚ ਬਹੁਤ ਜ਼ਿਆਦਾ ਐਸੀਡਿਟੀ ਤੁਹਾਡੀ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦੀ ਹੈ ਤੇ ਦਿਲ ਵਿੱਚ ਜਲਨ, ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਦੁੱਧ ਵਿੱਚ ਪ੍ਰੋਟੀਨ ਹੁੰਦਾ ਹੈ, ਜੋ ਤੁਹਾਡੇ ਸਰੀਰ ਲਈ ਜ਼ਰੂਰੀ ਹੁੰਦਾ ਹੈ। ਜਦੋਂ ਤੁਸੀਂ ਖਾਲੀ ਪੇਟ ਦੁੱਧ ਦੀ ਚਾਹ ਪੀਂਦੇ ਹੋ, ਤਾਂ ਤੁਹਾਡੇ ਸਰੀਰ ਨੂੰ ਦੁੱਧ ਵਿੱਚ ਮੌਜੂਦ ਪ੍ਰੋਟੀਨ ਨੂੰ ਜਜ਼ਬ ਕਰਨ ਵਿੱਚ ਮੁਸ਼ਕਲ ਹੋ ਸਕਦੀ ਹੈ।
ਦੁੱਧ ਤੇ ਚਾਹ ਦੋਵਾਂ ਵਿੱਚ ਕੈਲੋਰੀ ਹੁੰਦੀ ਹੈ। ਜਦੋਂ ਤੁਸੀਂ ਖਾਲੀ ਪੇਟ ਦੁੱਧ ਦੀ ਚਾਹ ਪੀਂਦੇ ਹੋ, ਤਾਂ ਤੁਹਾਡਾ ਸਰੀਰ ਜ਼ਿਆਦਾ ਕੈਲੋਰੀ ਦੀ ਖਪਤ ਕਰਦਾ ਹੈ, ਜਿਸ ਨਾਲ ਭਾਰ ਵਧ ਸਕਦਾ ਹੈ।
ਤੁਸੀਂ ਖਾਲੀ ਪੇਟ ਦੁੱਧ ਦੀ ਚਾਹ ਪੀਂਦੇ ਹੋ ਤਾਂ ਇਸ ਨਾਲ ਕਬਜ਼, ਦਸਤ ਅਤੇ ਗੈਸ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ।
ਇਸਨੂੰ ਖਾਣੇ ਤੋਂ ਬਾਅਦ ਪੀਣ ਦੀ ਕੋਸ਼ਿਸ਼ ਕਰੋ। ਇਹ ਤੁਹਾਡੇ ਸਰੀਰ ਨੂੰ ਦੁੱਧ ਅਤੇ ਚਾਹ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਨੂੰ ਬਿਹਤਰ ਤਰੀਕੇ ਨਾਲ ਜਜ਼ਬ ਕਰਨ ਵਿੱਚ ਮਦਦ ਕਰੇਗਾ ਅਤੇ ਪਾਚਨ ਦੀ ਸਮੱਸਿਆ ਨਹੀਂ ਹੋਵੇਗੀ।