ਲੌਕੀ- 1 (ਗੋਲ ਟੁਕੜਿਆਂ ਵਿੱਚ ਕੱਟਿਆ ਹੋਇਆ), ਵੇਸਨ - 1 ਕੱਪ, ਲੂਣ - ਸੁਆਦ ਅਨੁਸਾਰ, ਪਾਣੀ - ਲੋੜ ਅਨੁਸਾਰ, ਅਦਰਕ ਦਾ ਟੁਕੜਾ (ਪੀਸਿਆ ਹੋਇਆ) ,ਹਰੀ ਮਿਰਚ - 4 (ਕੱਟੀ ਹੋਈ), ਤੇਲ- ਤਲ਼ਣ ਲਈ
ਸਭ ਤੋਂ ਪਹਿਲਾਂ ਲੌਕੀ ਨੂੰ ਛਿੱਲ ਲਓ ਅਤੇ ਗੋਲ ਟੁਕੜਿਆਂ 'ਚ ਕੱਟ ਲਓ। ਫਿਰ ਲੌਕੀ ਦੇ ਟੁਕੜਿਆਂ ਨੂੰ ਪਾਣੀ ਨਾਲ ਸਾਫ ਕਰੋ ਤੇ ਸੁਕਣ ਲਈ ਰੱਖ ਦਿਓ।
ਜੇ ਲੌਕੀ ਦੇ ਬੀਜ ਵੱਡੇ ਹੋਣ ਤਾਂ ਉਨ੍ਹਾਂ ਨੂੰ ਕੱਢ ਲਓ। ਇੱਕ ਭਾਂਡੇ ਵਿੱਚ ਵੇਸਨ, ਚੌਲਾਂ ਦਾ ਆਟਾ, ਅਦਰਕ ਦਾ ਪੇਸਟ, ਕੱਟੀਆਂ ਹਰੀਆਂ ਮਿਰਚਾਂ, ਹਲਦੀ, ਨਮਕ ਨੂੰ ਮਿਲਾ ਕੇ ਪਕੌੜਿਆਂ ਦਾ ਪੇਸਟ ਤਿਆਰ ਕਰ ਲਓ।
ਲੌਕੀ ਦੇ ਟੁਕੜਿਆਂ ਨੂੰ ਵੇਸਨ ਦੇ ਪੇਸਟ ਨਾਲ ਮਿਲਾਓ। ਫਿਰ ਪੈਨ ਵਿਚ ਤੇਲ ਗਰਮ ਕਰਨ ਲਈ ਪਾਓ ਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਇਕ-ਇਕ ਕਰਕੇ ਲੌਕੀ ਦੇ ਟੁਕੜੇ ਪਾਓ ਅਤੇ ਪਕੌੜੇ ਤਿਆਰ ਕਰੋ।
ਜਦੋਂ ਪਕੌੜੇ ਦੋਵੇਂ ਪਾਸਿਓਂ ਤਲੇ ਜਾਣ ਤਾਂ ਉਨ੍ਹਾਂ ਨੂੰ ਪਲੇਟ 'ਚ ਕੱਢ ਕੇ ਸਰਵ ਕਰੋ। ਜੇਕਰ ਤੁਸੀਂ ਚਾਹੋ ਤਾਂ ਆਪਣੇ ਵਰਤ ਦੇ ਹਿਸਾਬ ਨਾਲ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ।
ਪਕੌੜੇ ਬਣਾਉਣ ਲਈ ਹਮੇਸ਼ਾ ਤਾਜ਼ੀ ਲੌਕੀ ਦੀ ਵਰਤੋਂ ਕਰੋ। ਵੇਸਨ ਦਾ ਬੈਟਰ ਬਣਾਉਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ। ਪਕੌੜੇ ਕੁਰਕੁਰੇ ਕਰਨ ਲਈ 1-2 ਚੱਮਚ ਚੌਲਾਂ ਦੇ ਆਟੇ ਵੀ ਵਰਤੋਂ। ਬੇਕਿੰਗ ਸੋਡਾ ਦੀ ਵਰਤੋਂ ਕਰੋ।