ਪੀਜ਼ਾ ਭਾਵੇਂ ਇਟਲੀ ਦਾ ਹੈ ਪਰ ਭਾਰਤ ਵਿੱਚ ਇਸ ਦੇ ਹਜ਼ਾਰਾਂ ਫੈਨਜ਼ ਹਨ। ਅਜਿਹਾ ਕੋਈ ਵੀ ਕੈਫੇ ਜਾਂ ਰੈਸਟੋਰੈਂਟ ਨਹੀਂ ਹੋਵੇਗਾ ਜਿੱਥੇ ਪੀਜ਼ਾ ਉਪਲਬਧ ਨਾ ਹੋਵੇ।
ਮਾਸਟਰਸ਼ੇਫ ਪੰਕਜ ਭਦੌਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੂੰਗ ਦਾਲ ਪੀਜ਼ਾ ਦੀ ਰੈਸਿਪੀ ਸ਼ੇਅਰ ਕੀਤੀ ਹੈ। ਮੂੰਗੀ ਦੀ ਦਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ
1 ਕੱਪ ਮੂੰਗ ਦਾਲ, ਲੂਣ, 2 ਚਮਚੇ ਤੇਲ, 1 ਚਮਚ ਪੀਜ਼ਾ ਸਾਸ ,1/2 ਕੱਪ ਮੋਜ਼ੇਰੇਲਾ ਚੀਜ਼, 1 ਟਮਾਟਰ, 1 ਸ਼ਿਮਲਾ ਮਿਰਚ,1 ਪਿਆਜ਼ ,1 ਚਮਚ ਕੌਰਨ, 1 ਚਮਚ ਔਲਿਵ, 1 ਚਮਚ ਚੀਲੀ ਫਲੇਕਸ ਅਤੇ ਓਰੇਗਨੋ
ਪੀਲੀ ਮੂੰਗ ਦਾਲ ਲਓ,ਇਸ ਨੂੰ 2-3 ਵਾਰ ਧੋ ਲਓ। ਦਾਲ ਨੂੰ ਲਗਭਗ 6-8 ਘੰਟੇ ਲਈ ਭਿਓ ਦਿਓ, ਬਾਅਦ 'ਚ ਦਾਲ ਨੂੰ ਬਿਨਾਂ ਪਾਣੀ ਦੇ ਬਲੈਂਡਰ 'ਚ ਪੀਸ ਲਓ। ਇਸ ਨੂੰ ਚਮਚ ਨਾਲ ਇਕ ਵਾਰ ਚੰਗੀ ਤਰ੍ਹਾਂ ਮਿਲਾਓ।
ਇਸ ਵਿਚ ਨਮਕ ਤੇ ਦੋ ਚਮਚ ਵੈਜੀਟੇਬਲ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਆਟੇ 'ਚ ਇਕ ਪੈਕੇਟ ਈਨੋ ਪਾਓ। ਇਸ ਆਟੇ ਨੂੰ ਲਗਭਗ 2 ਮਿੰਟ ਲਈ ਇਕ ਪਾਸੇ ਰੱਖੋ।
ਹੁਣ ਟਮਾਟਰ, ਪਿਆਜ਼, ਸ਼ਿਮਲਾ ਮਿਰਚ ਨੂੰ ਕੱਟ ਲਓ ਤੇ ਇਸ 'ਚ ਮੱਕੀ, ਪਨੀਰ ਜਾਂ ਕੋਈ ਹੋਰ ਸਬਜ਼ੀ ਪਾ ਸਕਦੇ ਹੋ। ਇੱਕ ਨਾਨ-ਸਟਿਕ ਪੈਨ ਨੂੰ ਮੱਧਮ ਅੱਗ 'ਤੇ ਗਰਮ ਕਰੋ। ਬੈਟਰ ਨੂੰ ਗੋਲ ਕਰ ਕੇ ਫੈਲਾਓ।
ਅੱਗ ਨੂੰ ਘੱਟ ਕਰੋ ਅਤੇ ਪੈਨ 'ਤੇ ਢੱਕਣ ਲਗਾਓ ਅਤੇ ਹੇਠਾਂ ਤੋਂ 1-2 ਮਿੰਟ ਤੱਕ ਪਕਾਉਣ ਦਿਓ। ਢੱਕਣ ਨੂੰ ਹਟਾਓ ਅਤੇ ਇਸ ਵਿੱਚ ਪੀਜ਼ਾ ਸੌਸ ਫੈਲਾਓ ਤੇ ਚੀਜ਼ ਪਾਓ।
ਆਪਣੀ ਮਨਪਸੰਦ ਸਬਜ਼ੀਆਂ ਨੂੰ ਪੀਜ਼ਾ ਬੇਸ 'ਤੇ ਫੈਲਾਓ ਅਤੇ ਫਿਰ ਢੱਕਣ ਨਾਲ ਢੱਕ ਕੇ 3-4 ਮਿੰਟਾਂ ਲਈ ਘੱਟ ਅੱਗ 'ਤੇ ਪਕਾਓ। ਤੁਹਾਡਾ ਘਰ ਦਾ ਸੁਆਦੀ ਅਤੇ ਸਿਹਤਮੰਦ ਮੂੰਗੀ ਦਾਲ ਪੀਜ਼ਾ ਤਿਆਰ
ਤੁਹਾਡਾ ਮੂੰਗੀ ਦਾਲ ਪੀਜ਼ਾ ਤਿਆਰ ਹੈ। ਉੱਪਰੋਂ ਮਿਰਚ ਫਲੇਕਸ ਅਤੇ ਓਰੇਗਨੋ ਛਿੜਕੋ ਅਤੇ ਸਰਵ ਕਰੋ।