ਚਾਹ ਜਾਂ ਪਾਣੀ ਹੀ ਨਹੀਂ ਸਗੋ ਇਲੈਕਟ੍ਰਿਕ ਕੇਟਲ 'ਚ ਬਣਾ ਸਕਦੇ ਹੋ ਇਹ ਚੀਜ਼ਾਂ


By Neha diwan2023-11-13, 16:38 ISTpunjabijagran.com

ਇਲੈਕਟ੍ਰਿਕ ਕੇਟਲ

ਸਰਦੀਆਂ ਵਿੱਚ ਕੰਮ ਨੂੰ ਆਸਾਨ ਬਣਾਉਣ ਲਈ ਇਲੈਕਟ੍ਰਿਕ ਕੇਟਲ ਰਸੋਈ ਦੇ ਸਭ ਤੋਂ ਵਧੀਆ ਸਾਧਨਾਂ ਵਿੱਚੋਂ ਇੱਕ ਹੈ।

ਪਾਸਤਾ

ਕੇਟਲ 'ਚ 2-3 ਮਿੰਟ ਲਈ ਉਬਾਲੋ ਤੇ ਕੱਢ ਲਓ। ਕੇਟਲ 'ਚ ਮੱਖਣ, ਨਮਕ, ਮਿਰਚ ਅਤੇ ਦੁੱਧ ਪਾਓ ਤੇ ਪਾਸਤਾ ਮਿਲਾਓ ਸਿਰਫ 1 ਮਿੰਟ ਲਈ ਗਰਮ ਕਰੋ। ਤੁਹਾਡਾ ਸੌਸ ਪਾਸਤਾ ਤਿਆਰ ਹੈ।

ਆਂਡੇ ਕਰੀ

ਪਹਿਲਾਂ ਆਂਡੇ ਨੂੰ ਉਬਾਲ ਲਓ। ਕੇਟਲ 'ਚ ਥੋੜ੍ਹਾ ਜਿਹਾ ਘਿਓ ਪਾ ਕੇ ਗਰਮ ਕਰੋ, ਇਸ 'ਚ ਟਮਾਟਰ ਪਿਊਰੀ ਤੇ ਫਿਰ ਨਮਕ ਤੇ ਮਸਾਲੇ ਪਾ ਕੇ 2 ਮਿੰਟ ਪਕਾਓ। ਆਂਡੇ ਪਾਓ ਤੇ 1-2 ਮਿੰਟ ਲਈ ਉਬਾਲੋ, ਤੁਹਾਡੀ ਕਰੀ ਤਿਆਰ ਹੈ।

ਮੈਗੀ

ਕੇਟਲ ਵਿੱਚ ਮੈਗੀ ਬਣਾਉਣਾ ਬਹੁਤ ਆਸਾਨ ਹੈ, ਪਾਣੀ ਅਤੇ ਮਸਾਲੇ ਪਾ ਕੇ 2-3 ਮਿੰਟ ਲਈ ਗਰਮ ਕਰੋ ਅਤੇ ਤੁਹਾਡੀ 2 ਮਿੰਟ ਦੀ ਸੁਆਦੀ ਮੈਗੀ ਤਿਆਰ ਹੈ। ਤੁਸੀਂ ਇਸ ਵਿਚ ਮੱਖਣ ਮਿਲਾ ਕੇ ਵੀ ਸਵਾਦ ਵਧਾ ਸਕਦੇ ਹੋ।

ਅਚਾਰੀ ਪਨੀਰ

ਕੇਟਲ ਵਿਚ ਤੇਲ ਪਾਓ, ਗਰਮ ਕਰੋ ਤੇ ਜੀਰਾ ਪਾਓ। ਪਿਆਜ਼, ਟਮਾਟਰ, ਮਸਾਲੇ ਅਤੇ ਨਮਕ ਪਾ ਕੇ ਮਿਕਸ ਕਰੋ। 1 ਕੱਪ ਪਾਣੀ ਪਾਓ ਤੇ 2 ਮਿੰਟ ਲਈ ਉਬਾਲੋ। ਪਨੀਰ, ਦਹੀਂ ਤੇ ਗਰਮ ਮਸਾਲਾ ਪਾ ਕੇ ਪਕਾਉਣ ਲਈ ਰੱਖੋ।

ਦਾਲ ਮੱਖਣੀ

ਉੜਦ ਦਾਲ ਨੂੰ ਰਾਤ ਭਰ ਭਿਓ ਦਿਓ। ਅਗਲੀ ਸਵੇਰ ਕੇਟਲ 'ਚ ਮੱਖਣ, ਲਾਲ ਮਿਰਚ ਪਾਊਡਰ, ਅਦਰਕ ਲਸਣ ਟਮਾਟਰ ਪਿਊਰੀ ਪਾਓ ਤੇ 2 ਮਿੰਟ ਲਈ ਪਕਾਓ। ਦਾਲ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਦਾਲ ਨੂੰ ਪਕਾਓ।

ਚੌਲ

ਕੇਟਲ ਵਿਚ ਤੇਲ ਅਤੇ ਜੀਰਾ ਪਾਓ। ਹੁਣ ਭਿੱਜੇ ਹੋਏ ਚੌਲ ਅਤੇ ਪਾਣੀ ਪਾ ਕੇ 2 ਮਿੰਟ ਤੱਕ ਪਕਾਓ। ਹੁਣ ਕੇਟਲ ਵਿਚ ਸਬਜ਼ੀਆਂ ਚੇ ਮਾਸਲੇ ਪਾਓ ਅਤੇ ਸਭ ਕੁਝ ਮਿਕਸ ਕਰੋ। ਇਸਨੂੰ ਪਾਣੀ ਸੁੱਕ ਜਾਣ ਤੱਕ ਪੱਕਣ ਦਿਓ।

ਇਹ ਲੱਛਣ ਦਰਸਾਉਂਦੇ ਹਨ ਕਿ ਤੁਹਾਡੇ ਵਾਲ ਹੋ ਗਏ ਹਨ ਖਰਾਬ