ਪੋਸ਼ਣ ਨਾਲ ਭਰਪੂਰ ਹੈ ਮਖਾਣਾ ਬਹੁਤ ਹੀ ਸ਼ਾਨਦਾਰ ਹੈ। ਇਸ ਤੋਂ ਕਈ ਚੀਜ਼ਾਂ ਬਣਾ ਸਕਦੇ ਹੋ। ਇਸ ਤੋਂ ਖੀਰ ਵੀ ਬਣਾ ਸਕਦੇ ਹੋ।
ਫੁੱਲ ਕਰੀਮ ਮਿਲਕ- 1 ਕਿਲੋਂ, ਮਖਾਣਾ 1 ਕੱਪ, ਕੇਸਰ - 1ਤੋਂ 2 ਧਾਗੇ, ਚੀਨੀ ਟੇਸਟ ਮੁਤਾਬਕ, ਕਾਜੂ, ਬਦਾਮ, ਪਿਸਤਾ 1 ਕੱਪ , ਇਲਾਇਚੀ ਪਾਊਡਰ- ਚੁਟਕੀ, ਘਿਓ-1 ਚਮਚ
ਮਖਾਣੇ ਦੀ ਖੀਰ ਬਣਾਉਣੀ ਹੈ ਤੋਂ ਸਭ ਤੋਂ ਪਹਿਲਾ ਪੈਨ 'ਚ ਘਿਓ ਪਾਓ ਤੇ ਗਰਮ ਕਰੋ। ਤੇ ਉਸ 'ਚ ਮਖਾਣੇ ਪਾ ਕੇ ਭੁੰਨ ਲਓ।
ਇੱਕ ਵੱਡੇ ਬਰਤਨ 'ਚ ਦੁੱਧ ਗਰਮ ਕਰੋ ਤੇ ਦੁੱਧ ਨੂੰ ਉਬਾਲ ਲਓ, ਤੇ ਮਖਾਣੇ ਪਾ ਕੇ ਮਿਕਸ ਕਰੋ।
ਕੁਝ ਦੇਰ ਬਾਅਦ ਦੁੱਧ 'ਚ ਕਾਜੂ, ਬਾਦਾਮ, ਪਿਸਤਾ ਆਦਿ ਕੱਟੇ ਹੋਏ ਡ੍ਰਾਈਫਰੂਟ ਪਾ ਕੇ ਮਿਕਸ ਕਰੋ।
ਦੁੱਧ ਜਦੋਂ ਤੱਕ ਗਾੜਾ ਨਾ ਹੋ ਜਾਵੇ ਉਦੋ ਤਕ ਇਸ ਨੂੰ ਪਕਾਓ। ਇਲਾਇਚੀ ਪਾਊਡਰ ਤੇ ਕੇਸਰ ਪਾ ਕੇ ਮਿਕਸ ਕਰੋ। ਸੁਆਦ ਅੁਨਸਾਰ ਚੀਨੀ ਪਾਓ ਤੇ ਗੈਸ ਬੰਦ ਕਰ ਦਿਓ। ਇਹ ਹੁਣ ਤਿਆਰ ਹੈ।