ਹੋਲੀ 'ਤੇ ਇਸ ਤਰ੍ਹਾਂ ਬਣਾਓ ਮੂੰਗ ਦਾਲ ਤੋਂ ਮਜ਼ੇਦਾਰ ਮਾਲ ਪੂਆ, ਜਾਣੋ ਰੈਸਿਪੀ
By Neha diwan
2024-03-17, 14:47 IST
punjabijagran.com
ਮਾਲ ਪੂਆ
ਹੋਲੀ ਦਾ ਤਿਉਹਾਰ ਗੁਜੀਆ ਤੋਂ ਬਿਨਾਂ ਅਧੂਰਾ ਲੱਗਦਾ ਹੈ। ਪਰ ਗੁਜੀਆ ਦੇ ਨਾਲ ਇੱਕ ਹੋਰ ਮਿੱਠਾ ਪਕਵਾਨ ਹੈ ਜੋ ਲੋਕ ਅਕਸਰ ਘਰ ਵਿੱਚ ਬਣਾਉਂਦੇ ਹਨ। ਉਹ ਹੈ ਮਾਲਪੂਆ।
ਸਮੱਗਰੀ
100 ਗ੍ਰਾਮ ਧੋਤੀ ਹੋਈ ਮੂੰਗੀ ਦੀ ਦਾਲ ,ਇੱਕ ਤੋਂ ਦੋ ਕੱਪ ਦੁੱਧ, ਸੂਜੀ ਅੱਧਾ ਕੱਪ ,ਖੰਡ ਦੋ ਚੱਮਚ, ਇਲਾਇਚੀ ਬਾਰੀਕ ਪੀਸੀ, ਸ਼ਰਬਤ ਲਈ ਡੇਢ ਕੱਪ ਖੰਡ,ਇਲਾਇਚੀ ਪਾਊਡਰ ,ਕੇਸਰ ਦੇ ਧਾਗੇ 10-12, ਇੱਕ ਚਮਚਾ ਬੇਕਿੰਗ ਪਾਊਡਰ
ਵਿਧੀ ਸਟੈਪ 1
ਬਿਨਾਂ ਛਿੱਲੀ ਹੋਏ ਮੂੰਗੀ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ 2-3 ਘੰਟੇ ਲਈ ਭਿਓ ਦਿਓ। ਜਦੋਂ ਦਾਲ ਫੁੱਲ ਜਾਵੇ ਤਾਂ ਪਾਣੀ ਨੂੰ ਛਾਣ ਕੇ ਵੱਖ ਕਰੋ। ਹੁਣ ਇਸ ਗਿੱਲੀ ਦਾਲ ਨੂੰ ਦੁੱਧ ਪਾ ਕੇ ਪੀਸ ਲਓ। ਦਾਲ ਨੂੰ ਪੀਸਣ ਲਈ ਦੁੱਧ ਮਿਲਾ ਕੇ ਪੇਸਟ ਬਣਾਓ
ਸਟੈਪ 2
ਪੇਸਟ 'ਚ ਸੂਜੀ, ਚੀਨੀ ਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਫੈਟ ਲਓ। ਆਟੇ ਨੂੰ ਫੈਟਣ ਲਈ ਆਪਣੇ ਹੱਥਾਂ ਦੀ ਵਰਤੋਂ ਕਰੋ ਅਤੇ ਇਸ ਨੂੰ ਫਾਲਫੀ ਬਣਾਓ।
ਸਟੈਪ 3
ਬੈਟਰ 'ਚ ਦੁੱਧ ਲੋੜ ਅਨੁਸਾਰ ਮਿਲਾਓ। ਤਾਂ ਕਿ ਪੇਸਟ ਨਾ ਤਾਂ ਮੋਟਾ ਹੋਵੇ ਅਤੇ ਨਾ ਹੀ ਪਤਲਾ। ਅਖੀਰ 'ਚ ਇਸ ਪੇਸਟ 'ਚ ਇਕ ਚੱਮਚ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਤਾਂ ਕਿ ਬੁਲਬਲੇ ਗਾਇਬ ਹੋ ਜਾਣ।
ਸਟੈਪ 4
ਦੂਜੇ ਪਾਸੇ ਪੈਨ 'ਚ ਚੀਨੀ ਅਤੇ ਪਾਣੀ ਪਾ ਕੇ ਪਤਲਾ ਸ਼ਰਬਤ ਬਣਾ ਲਓ। ਇਸ ਵਿਚ ਕੇਸਰ ਦੇ ਧਾਗੇ ਅਤੇ ਇਲਾਇਚੀ ਪਾਊਡਰ ਮਿਲਾਓ। ਜਦੋਂ ਸ਼ਰਬਤ ਬਣ ਜਾਵੇ ਤਾਂ ਗੈਸ ਬੰਦ ਕਰ ਦਿਓ।
ਸਟੈਪ 5
ਹੁਣ ਇੱਕ ਪੈਨ ਵਿੱਚ ਰਿਫਾਇੰਡ ਤੇਲ ਗਰਮ ਕਰੋ ਅਤੇ ਤਿਆਰ ਕੀਤਾ ਹੋਇਆ ਬੈਟਰ ਪਾ ਕੇ ਮਾਲਪੂਆ ਤਿਆਰ ਕਰੋ। ਅਤੇ ਗਰਮ ਮਾਲਪੂਆ ਨੂੰ ਸ਼ਰਬਤ ਵਿਚ ਪਾ ਦਿਓ। ਸ਼ਰਬਤ 'ਚ ਮਾਲਪੂਆ ਰਿਸ ਜਾਵੇ ਤੇ ਬਸ ਇਹ ਤਿਆਰ ਹਨ।
ਜੇ ਮਸਾਲੇਦਾਰ ਖਾਣ ਦਾ ਹੋਵੇ ਮਨ ਹੋ ਤਾਂ ਬਣਾਓ ਟਮਾਟਰ ਪਨੀਰ ਸਨੈਕਜ਼
Read More