Skin Care: ਸ਼ਹਿਦ ਨਾਲ ਬਣਾਓ ਕੁਦਰਤੀ ਫੇਸ ਪੈਕ
By Neha diwan
2024-01-08, 15:43 IST
punjabijagran.com
ਸ਼ਹਿਦ ਨਾਲ ਬਣੇ ਫੇਸ ਪੈਕ
ਜੇਕਰ ਤੁਸੀਂ ਵੀ ਘਰ 'ਚ ਸਰਦੀਆਂ ਦੇ ਮੌਸਮ 'ਚ ਆਪਣੇ ਚਿਹਰੇ ਦੀ ਰੰਗਤ ਨੂੰ ਕੁਦਰਤੀ ਤਰੀਕੇ ਨਾਲ ਸੁਧਾਰਨਾ ਚਾਹੁੰਦੇ ਹੋ ਤਾਂ ਸ਼ਹਿਦ ਨਾਲ ਬਣੇ ਫੇਸ ਪੈਕ ਇਸ 'ਚ ਤੁਹਾਡੀ ਮਦਦ ਕਰ ਸਕਦੇ ਹਨ।
ਸ਼ਹਿਦ ਅਤੇ ਦਹੀਂ
ਸ਼ਹਿਦ ਅਤੇ ਦਹੀਂ ਦੋਹਾਂ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਨੂੰ ਚਿਹਰੇ 'ਤੇ ਲਗਾਉਣ ਨਾਲ ਚਮਕ ਆਉਂਦੀ ਹੈ।
ਸ਼ਹਿਦ ਅਤੇ ਦਹੀਂ ਫੇਸ ਪੈਕ
ਕਟੋਰੇ ਵਿੱਚ ਦਹੀਂ ਲੈ ਕੇ ਉਸ ਵਿੱਚ ਸ਼ਹਿਦ ਮਿਲਾਉਣਾ ਹੈ। ਇਸ ਤੋਂ ਬਾਅਦ ਇਸ ਪੈਕ ਨੂੰ ਆਪਣੇ ਚਿਹਰੇ 'ਤੇ ਚੰਗੀ ਤਰ੍ਹਾਂ ਲਗਾਓ ਅਤੇ ਕੁਝ ਦੇਰ ਬਾਅਦ ਪਾਣੀ ਨਾਲ ਚਿਹਰਾ ਧੋ ਲਓ।
ਸ਼ਹਿਦ ਅਤੇ ਨਿੰਬੂ
ਨਿੰਬੂ ਡੈੱਡ ਸਕਿਨ ਨੂੰ ਹਟਾਉਣ 'ਚ ਮਦਦਗਾਰ ਹੁੰਦਾ ਹੈ। ਇਕ ਕਟੋਰੇ 'ਚ ਸ਼ਹਿਦ ਲਓ ਉਸ 'ਚ ਅੱਧਾ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਇਸ ਮਾਸਕ ਨੂੰ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ।
ਸ਼ਹਿਦ ਅਤੇ ਦੁੱਧ
ਦੁੱਧ ਵਿੱਚ ਮੌਜੂਦ ਤੱਤ ਚਿਹਰੇ ਨੂੰ ਨਿਖਾਰਨ ਦਾ ਕੰਮ ਕਰਦੇ ਹਨ। ਅਜਿਹੀ ਸਥਿਤੀ 'ਚ ਕੱਚੇ ਦੁੱਧ 'ਚ ਦੋ ਚੱਮਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਤੁਸੀਂ ਹਰ ਦੂਜੇ ਦਿਨ ਇਸ ਪੈਕ ਦੀ ਵਰਤੋਂ ਕਰ ਸਕਦੇ ਹੋ।
ਸ਼ਹਿਦ ਅਤੇ ਪਪੀਤਾ
ਇਸ ਨੂੰ ਚਿਹਰੇ 'ਤੇ ਲਗਾਉਣ ਲਈ ਤੁਹਾਨੂੰ ਪਪੀਤੇ ਦੇ ਪੇਸਟ 'ਚ ਇਕ ਚਮਚ ਸ਼ਹਿਦ ਮਿਲਾ ਕੇ ਲਗਾਉਣਾ ਹੋਵੇਗਾ। ਹੁਣ ਕੁਝ ਦੇਰ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ।
ਹਿੰਗ ਨਾ ਸਿਰਫ਼ ਮਸਾਲੇ ਦਾ ਹਿੱਸਾ ਹੈ ਬਲਕਿ ਕਈ ਬਿਮਾਰੀਆਂ ਨੂੰ ਵੀ ਕਰਦੀ ਹੈ ਦੂਰ
Read More