ਗੱਟੇ ਕੀ ਸਬਜ਼ੀ ਰਾਜਸਥਾਨ ਦਾ ਇੱਕ ਮਸ਼ਹੂਰ ਪਕਵਾਨ ਹੈ, ਜੋ ਵੇਸਨ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਦਾ ਸਵਾਦ ਇੰਨਾ ਅਨੋਖਾ ਹੈ ਕਿ ਇਹ ਸਿਰਫ਼ ਰਾਜਸਥਾਨ ਹੀ ਨਹੀਂ ਬਲਕਿ ਭਾਰਤ ਦੇ ਹਰ ਸਥਾਨਕ ਢਾਬੇ 'ਤੇ ਮਿਲੇਗਾ।
ਰਾਜਸਥਾਨ ਵਿੱਚ ਇਸ ਨੂੰ ਬਣਾਉਣ ਲਈ ਮਿੱਟੀ ਦੇ ਬਰਤਨ ਜਾਂ ਕੜਾਹੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਘਰ ਵਿੱਚ ਮਿੱਟੀ ਦਾ ਘੜਾ ਨਹੀਂ ਹੈ ਤਾਂ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵੇਸਨ 1 ਕੱਪ, ਮਾਵਾ 1/2 ਕੱਪ, ਕਾਜੂ 8-10, ਅਜਵੈਣ ਅੱਧਾ ਚਮਚ, ਦਹੀਂ 1 ਕੱਪ।
ਹਲਦੀ ਪਾਊਡਰ, ਮਿਰਚ ਪਾਊਡਰ, ਗਰਮ ਮਸਾਲਾ, ਅਦਰਕ ਦਾ ਪੇਸਟ, ਹਿੰਗ,ਹਰੀ ਮਿਰਚ 2 ਕੱਟੀ ਹੋਈ, ਟਮਾਟਰ 2, ਤੇਲ 3 ਚਮਚ, ਕਸੂਰੀ ਮੇਥੀ 1 ਚਮਚ, ਧਨੀਆ ਪਾਊਡਰ,ਲਾਲ ਮਿਰਚ ਪਾਊਡਰ, ਭੁੰਨਿਆ ਹੋਇਆ ਜੀਰਾ
ਇਕ ਬਰਤਨ 'ਚ 1 ਕੱਪ ਵੇਸਨ ਪਾਓ ਤੇ ਫਿਰ ਇਸ 'ਚ ਨਮਕ, ਅੱਧਾ ਚੱਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ ਪਾਊਡਰ, ਅੱਧਾ ਚਮਚ ਧਨੀਆ ਪਾਊਡਰ, ਇਕ ਚੁਟਕੀ ਹਿੰਗ, 1 ਚੱਮਚ ਤੇਲ ਪਾ ਕੇ ਮਿਕਸ ਕਰ ਲਓ।
ਫਿਰ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਆਟੇ ਨੂੰ ਤਿਆਰ ਕਰੋ। ਫਿਰ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਗੋਲ ਰੋਲ ਬਣਾ ਕੇ ਗੱਟੇ ਤਿਆਰ ਕਰੋ। ਰੋਲ ਬਣਾਉਣ ਤੋਂ ਬਾਅਦ ਇਸ ਨੂੰ ਚਾਕੂ ਦੀ ਮਦਦ ਨਾਲ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ।
ਹੁਣ 1 ਕੱਟਿਆ ਹੋਇਆ ਟਮਾਟਰ, 3 ਹਰੀਆਂ ਮਿਰਚਾਂ ਤੇ ਅੱਧਾ ਇੰਚ ਅਦਰਕ ਪਾ ਕੇ ਪੇਸਟ ਤਿਆਰ ਕਰੋ। ਇਸ ਦੇ ਨਾਲ ਹੀ ਦਹੀਂ ਨੂੰ ਘੋਲ ਕੇ ਵੇਸਨ ਪਾ ਕੇ ਪਕਾਓ।
ਹੁਣ ਕੁੱਕਰ 'ਚ ਥੋੜ੍ਹਾ ਜਿਹਾ ਤੇਲ ਪਾ ਕੇ ਉਸ 'ਚ ਇਕ ਚੁਟਕੀ ਹਿੰਗ ਤੇ ਅੱਧਾ ਚਮਚ ਜੀਰਾ ਪਾ ਕੇ ਭੁੰਨ ਲਓ। ਫਿਰ ਅੱਧਾ ਚਮਚ ਹਲਦੀ ਪਾਊਡਰ, ਅੱਧਾ ਚਮਚ ਧਨੀਆ ਪਾਊਡਰ ਤੇ ਦਹੀਂ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਇਸ ਨੂੰ ਲਗਭਗ 5 ਮਿੰਟ ਤੱਕ ਪਕਣ ਦਿਓ। ਫਿਰ ਇਸ ਵਿਚ ਗੱਟੇ ਨੂੰ ਇਕ-ਇਕ ਕਰਕੇ ਪਾਓ ਤੇ ਕੁਕਰ ਦਾ ਢੱਕਣ ਬੰਦ ਕਰ ਦਿਓ। ਇੱਕ ਸੀਟੀ ਦੇ ਬਾਅਦ ਅੱਗ ਨੂੰ ਘੱਟ ਕਰੋ ਅਤੇ 5 ਮਿੰਟ ਤੱਕ ਪਕਾਓ।
ਜਦੋਂ ਦਬਾਅ ਛੱਡ ਦਿੱਤਾ ਜਾਵੇ ਤਾਂ ਕੱਟਿਆ ਹੋਇਆ ਧਨੀਆ ਪਾਓ ਅਤੇ ਗਰਮਾ-ਗਰਮ ਸਰਵ ਕਰੋ। ਤੁਹਾਡੀ ਗੱਟੇ ਕਰੀ ਚੌਲਾਂ ਨਾਲ ਪਰੋਸਣ ਲਈ ਤਿਆਰ ਹੈ।