ਮੌਸਮ ਕੋਈ ਵੀ ਹੋਵੇ, ਚਮੜੀ ਦੀ ਦੇਖਭਾਲ ਸਭ ਤੋਂ ਪਹਿਲਾਂ ਹੁੰਦੀ ਹੈ। ਗਰਮੀ ਦੇ ਮੌਸਮ 'ਚ ਜੇਕਰ ਚਮੜੀ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਚਮੜੀ ਮੁਰਝਾਈ ਨਜ਼ਰ ਆਉਣ ਲੱਗਦੀ ਹੈ।
ਮੁਲਤਾਨੀ ਮਿੱਟੀ ਦੀ ਵਰਤੋਂ ਗਰਮੀ ਦੇ ਮੌਸਮ 'ਚ ਚਮੜੀ ਨੂੰ ਠੰਡਕ ਦੇਣ ਲਈ ਕੀਤੀ ਜਾ ਸਕਦੀ ਹੈ। ਮੁਲਤਾਨੀ ਮਿੱਟੀ ਦੀ ਵਰਤੋਂ ਕਰਨ ਨਾਲ ਚਮੜੀ 'ਤੇ ਤੇਲ ਘੱਟ ਜਾਂਦਾ ਹੈ, ਜਿਸ ਨਾਲ ਚਮੜੀ ਤਰੋ-ਤਾਜ਼ਾ ਦਿਖਾਈ ਦਿੰਦੀ ਹੈ
ਦੋ ਚੱਮਚ ਮੁਲਤਾਨੀ ਮਿੱਟੀ 'ਚ ਗੁਲਾਬ ਜਲ ਮਿਲਾ ਲਓ। ਮੁਲਤਾਨੀ ਮਿੱਟੀ ਦਾ ਮੋਟਾ ਪੇਸਟ ਬਣਾ ਲਓ। ਹੁਣ ਇਸ ਨੂੰ ਪੂਰੇ ਚਿਹਰੇ 'ਤੇ ਲਗਾਓ। ਜਦੋਂ ਮੁਲਤਾਨੀ ਮਿੱਟੀ ਸੁੱਕ ਜਾਵੇ ਤਾਂ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।
ਚੰਦਨ ਚਮੜੀ ਨੂੰ ਠੰਡਕ ਪ੍ਰਦਾਨ ਕਰਦੈ। ਇਸ ਤੋਂ ਇਲਾਵਾ ਚੰਦਨ ਦੀ ਵਰਤੋਂ ਨਾਲ ਟੈਨਿੰਗ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਮੁਹਾਸੇ ਹਨ ਤਾਂ ਚੰਦਨ ਦਾ ਪਾਊਡਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ।
ਦੋ ਚੱਮਚ ਚੰਦਨ ਪਾਊਡਰ 'ਚ ਪਾਣੀ ਮਿਲਾ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਚਿਹਰੇ ਨੂੰ ਪਾਣੀ ਨਾਲ ਰਗੜੋ। ਹਫਤੇ 'ਚ ਦੋ ਵਾਰ ਤੁਸੀਂ ਇਸ ਤਰੀਕੇ ਨਾਲ ਚੰਦਨ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
ਖਾਸ ਤੌਰ 'ਤੇ ਗਰਮੀਆਂ ਦੇ ਮੌਸਮ 'ਚ ਐਲੋਵੇਰਾ ਜੈੱਲ ਦੀ ਵਰਤੋਂ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਗਰਮੀ ਦੇ ਮੌਸਮ 'ਚ ਤੁਹਾਡੀ ਚਮੜੀ ਤਾਜ਼ਗੀ ਦੇ ਨਾਲ ਸਿਹਤਮੰਦ ਰਹੇ, ਤਾਂ ਇਸ ਦੇ ਲਈ ਐਲੋਵੇਰਾ ਜੈੱਲ ਲਗਾਓ।
ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਸਿੱਧੇ ਚਮੜੀ 'ਤੇ ਕਰ ਸਕਦੇ ਹੋ। ਮਿਕਸਰ 'ਚ ਪੀਸ ਲਓ ਅਤੇ ਫਿਰ ਇਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਤਕ ਮਾਲਿਸ਼ ਕਰੋ। ਕਰੀਬ 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।
ਗਰਮੀਆਂ ਦੇ ਮੌਸਮ ਵਿੱਚ ਹਾਈਡ੍ਰੇਟਿੰਗ ਟੋਨਰ ਦੀ ਵਰਤੋਂ ਜ਼ਰੂਰ ਕਰੋ। ਇਸ ਦੀ ਵਰਤੋਂ ਕਰਨ ਨਾਲ ਚਮੜੀ ਤਰੋ-ਤਾਜ਼ਾ ਦਿਖਾਈ ਦੇਵੇਗੀ।
ਚਮੜੀ ਨੂੰ ਠੰਡਾ ਅਤੇ ਤਰੋਤਾਜ਼ਾ ਰੱਖਣ ਲਈ ਖੀਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਚਿਹਰੇ 'ਤੇ ਸਿਰਫ ਖੀਰੇ ਦਾ ਰਸ ਜਾਂ ਫੇਸ ਪੈਕ ਲਗਾ ਸਕਦੇ ਹੋ। ਰੋਜ਼ਾਨਾ ਚਮੜੀ ਨੂੰ ਸਾਫ਼ ਕਰਨਾ ਯਕੀਨੀ ਬਣਾਓ।