ਇਸਦੇ ਸਾੜ-ਵਿਰੋਧੀ ਅਤੇ ਐਂਟੀਬੈਕਟੀਰੀਅਲ ਗੁਣਾਂ ਲਈ ਜਾਣੀ ਜਾਂਦੀ ਹੈ, ਹਲਦੀ ਇੱਕ ਕੁਦਰਤੀ ਇਲਾਜ ਦੇ ਤੌਰ ਤੇ ਕੰਮ ਕਰਦੀ ਹੈ। ਇਸ ਵਿਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ ਜੋ ਚਮੜੀ ਨੂੰ ਨੁਕਸਾਨ ਤੋਂ ਬਚਾਉਂਦੇ ਹਨ।
ਇਹ ਤੇਲ ਫੈਟੀ ਐਸਿਡ ਅਤੇ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ, ਜੋ ਖੁਸ਼ਕ ਚਮੜੀ ਨੂੰ ਪੋਸ਼ਣ ਅਤੇ ਨਮੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
ਓਮੇਗਾ -3 ਫੈਟੀ ਐਸਿਡ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ, ਸਰ੍ਹੋਂ ਦੇ ਬੀਜ ਚਮੜੀ ਨੂੰ ਚੰਗਾ ਕਰਨ ਵਿੱਚ ਮਦਦ ਕਰਦੇ ਹਨ। ਸਰ੍ਹੋਂ ਦਾ ਤੇਲ ਚਮੜੀ ਨੂੰ ਹਾਈਡਰੇਟ ਤੇ ਨਰਮ ਬਣਾਉਂਦਾ ਹੈ।
1 ਚਮਚ ਸਰ੍ਹੋਂ ਦੇ ਬੀਜ ,2 ਚਮਚ ਸਰ੍ਹੋਂ ਦਾ ਤੇਲ, 1 ਚਮਚ ਕੱਚੀ ਹਲਦੀ
ਸਰ੍ਹੋਂ ਦੇ ਦਾਣਿਆਂ ਨੂੰ ਸੁਕਾ ਕੇ ਪਾਊਡਰ ਬਣਾ ਲਓ। ਸਰ੍ਹੋਂ ਦੇ ਤੇਲ ਨੂੰ ਗਰਮ ਕਰੋ ਅਤ ਇਸ ਨੂੰ ਕਟੋਰੀ 'ਚ ਕੱਢ ਲਓ। ਇਸ 'ਚ ਕੱਚੀ ਹਲਦੀ ਪੀਸ ਲਓ ਤੇ ਹਰ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਮੁਲਾਇਮ ਪੇਸਟ ਬਣਾ ਲਓ।
ਹੁਣ ਆਪਣੇ ਪੈਰਾਂ ਨੂੰ ਸਾਫ਼ ਕਰੋ। ਇਸ ਸਰ੍ਹੋਂ ਦੇ ਮਾਸਕ ਨੂੰ ਅੱਡੀ 'ਤੇ ਚੰਗੀ ਤਰ੍ਹਾਂ ਲਗਾਓ। ਗਰਮ ਤੇਲ ਪੈਰਾਂ ਨੂੰ ਆਰਾਮ ਦੇਵੇਗਾ। ਇਸ ਨੂੰ ਲਗਾਉਣ ਤੋਂ ਬਾਅਦ ਜੁਰਾਬਾਂ ਪਹਿਨੋ ਤੇ ਮਾਸਕ ਨੂੰ ਘੱਟੋ-ਘੱਟ 1 ਘੰਟੇ ਲਈ ਛੱਡ ਦਿਓ।
ਤੁਸੀਂ ਇਸ ਨੂੰ ਰਾਤ ਨੂੰ ਵੀ ਲਗਾ ਕੇ ਰੱਖ ਸਕਦੇ ਹੋ। ਇੱਕ ਘੰਟੇ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਨ੍ਹਾਂ ਨੂੰ ਨਮੀ ਦੇਣਾ ਨਾ ਭੁੱਲੋ।