ਘਰ 'ਚ ਰੱਖੀਆਂ ਚੀਜ਼ਾਂ ਤੋਂ ਬਣਾਓ ਗਲਾਸ ਸਕਿਨ ਟੋਨਰ, ਜਾਣੋ ਫਾਇਦੇ


By Neha diwan23, Sep 2024 12:45 PMpunjabijagran.com

ਕੋਰੀਅਨ ਕੁੜੀਆਂ

ਅਸੀਂ ਅਕਸਰ ਕੋਰੀਅਨ ਕੁੜੀਆਂ ਵਾਂਗ ਚਮਕਦਾਰ ਚਮੜੀ ਲਈ ਵੱਖ-ਵੱਖ ਉਤਪਾਦਾਂ ਦੀ ਵਰਤੋਂ ਕਰਦੇ ਹਾਂ। ਇਸ ਦੇ ਨਾਲ ਹੀ ਕਈ ਵਾਰ ਅਸੀਂ ਚਮੜੀ 'ਤੇ ਨਵੇਂ-ਨਵੇਂ ਟ੍ਰੀਟਮੈਂਟ ਵੀ ਲਗਾਉਂਦੇ ਹਾਂ।

ਗੁਲਾਬ ਟੋਨਰ ਬਣਾਓ

ਇਸ ਦੇ ਲਈ ਗੁਲਾਬ ਦੀਆਂ ਪੱਤੀਆਂ ਨੂੰ ਸਾਫ਼ ਕਰਕੇ ਇੱਕ ਪੈਨ ਵਿੱਚ ਪਾਓ। ਹੁਣ ਇਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਘੱਟ ਅੱਗ 'ਤੇ ਪਕਾਓ। ਇਸ ਨੂੰ 10 ਤੋਂ 15 ਮਿੰਟ ਤੱਕ ਉਬਾਲੋ ਜਦੋਂ ਤੱਕ ਪਾਣੀ ਗੁਲਾਬੀ ਨਾ ਹੋ ਜਾਵੇ।

ਕਿਵੇਂ ਬਣਾਉਣਾ ਹੈ ਟੋਨਰ

ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਪਾਣੀ ਨੂੰ ਠੰਢਾ ਹੋਣ ਦਿਓ। ਇਸ ਪਾਣੀ ਨੂੰ ਫਿਲਟਰ ਕਰੋ। ਇਸ ਵਿਚ 1 ਚਮਚ ਐਲੋਵੇਰਾ ਜੈੱਲ ਮਿਲਾਓ। ਤੁਸੀਂ ਚਾਹੋ ਤਾਂ ਗਲਿਸਰੀਨ ਵੀ ਪਾ ਸਕਦੇ ਹੋ।

ਸਟੋਰ ਕਰ ਕੇ ਰੱਖੋ

ਇਸ ਨੂੰ ਏਅਰ ਟਾਈਟ ਸਪ੍ਰੇ ਬੋਤਲ 'ਚ ਪਾ ਕੇ ਰੋਜ਼ਾਨਾ ਚਿਹਰੇ 'ਤੇ ਲਗਾਓ। ਇਸ ਨੂੰ ਲਗਾਉਣ ਨਾਲ ਤੁਹਾਡੀ ਚਮੜੀ ਸਿਹਤਮੰਦ ਰਹਿੰਦੀ ਹੈ। ਤੁਹਾਡੀ ਚਮੜੀ ਚਮਕਦਾਰ ਦਿਖਾਈ ਦਿੰਦੀ ਹੈ।

ਗ੍ਰੀਨ ਟੀ ਤੋਂ ਟੋਨਰ ਬਣਾਓ

ਗ੍ਰੀਨ ਟੀ ਬੈਗ ਨੂੰ ਪਾਣੀ ਵਿੱਚ ਉਬਾਲੋ। ਪਾਣੀ ਨੂੰ ਹਰਾ ਰੰਗ ਮਿਲੇਗਾ। ਛਾਣ ਕੇ ਇਸ ਵਿੱਚ ਗਲਿਸਰੀਨ ਮਿਲਾਓ। ਸਪਰੇਅ ਬੋਤਲ 'ਚ ਪਾ ਕੇ ਫਰਿੱਜ 'ਚ ਰੱਖੋ। ਰੋਜ਼ਾਨਾ ਇਸ ਦੀ ਵਰਤੋਂ ਚਿਹਰੇ 'ਤੇ ਕਰੋ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਜੇਕਰ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ, ਤਾਂ ਤੁਹਾਨੂੰ ਆਪਣੇ ਚਿਹਰੇ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰਨਾ ਚਾਹੀਦਾ ਹੈ। ਮਾਹਰਾਂ ਦੀ ਸਲਾਹ ਤੋਂ ਬਿਨਾਂ ਚਿਹਰੇ 'ਤੇ ਕੁਝ ਵੀ ਨਾ ਲਗਾਓ।

ਇਨ੍ਹਾਂ ਨੁਸਖਿਆਂ ਨੂੰ ਅਪਣਾਓ ਤਾਂ ਨਹੀਂ ਝੜਨਗੇ ਵਾਲ