ਭਾਰ ਘਟਾਉਣ ਲਈ ਅਖਰੋਟ ਖਾਣ ਦਾ ਇਹ ਹੈ ਸਹੀ ਤਰੀਕਾ


By Neha diwan04, Aug 2023 03:56 PMpunjabijagran.com

ਅਖਰੋਟ

ਅਖਰੋਟ ਅਤੇ ਬੀਜ ਕਈ ਤਰ੍ਹਾਂ ਦੇ ਸਿਹਤ ਲਾਭ ਪ੍ਰਦਾਨ ਕਰਦੇ ਹਨ। ਅਖਰੋਟ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ।

ਅਖਰੋਟ ਦੀ ਗੱਲ ਕਰੀਏ

ਅਖਰੋਟ 'ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਜ਼ਿੰਕ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।

ਭਾਰ ਘਟਾਉਣ ਲਈ ਅਖਰੋਟ ਕਿਵੇਂ ਖਾਓ?

ਮਾਹਿਰਾਂ ਅਨੁਸਾਰ ਭਾਰ ਘਟਾਉਣ ਲਈ ਅਖਰੋਟ ਖਾਧਾ ਜਾ ਸਕਦਾ ਹੈ। ਅਖਰੋਟ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ, ਜੋ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ।

ਅਖਰੋਟ ਭਾਰ ਨਹੀਂ ਵਧਾਉਂਦਾ

ਇਸ 'ਚ ਓਮੇਗਾ-3 ਫੈਟੀ ਐਸਿਡ ਅਤੇ ਫਾਈਬਰ ਦੀ ਮਾਤਰਾ ਹੁੰਦੀ ਹੈ। ਅਖਰੋਟ ਸਾਡੇ ਮੈਟਾਬੋਲਿਜ਼ਮ ਤੇ ਪਾਚਨ ਨੂੰ ਸੁਧਾਰਦਾ ਹੈ, ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ, ਮੋਟਾਪਾ ਘਟਾਉਂਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਨੂੰ ਰੋਕਦਾ ਹੈ।

ਅਖਰੋਟ ਖਾਣ ਦਾ ਸਹੀ ਤਰੀਕਾ

ਅਖਰੋਟ ਨੂੰ ਹਮੇਸ਼ਾ ਭਿਓਂ ਕੇ ਖਾਣਾ ਚਾਹੀਦੈ। ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਉੱਠਣ ਤੋਂ ਬਾਅਦ ਖਾਓ। ਇਹ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ, ਨਾਲ ਹੀ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ।

ਭਿਓਂ ਕੇ ਖਾਣ ਦੇ ਫਾਇਦੇ

ਭਿੱਜਣ ਨਾਲ ਇਸ ਦੀ ਗਰਮੀ ਵੀ ਘੱਟ ਜਾਂਦੀ ਹੈ ਅਤੇ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ, ਉਹ ਵੀ ਇਸ ਨੂੰ ਆਸਾਨੀ ਨਾਲ ਖਾ ਸਕਦੇ ਹਨ।

ਸਿਰ ਦਰਦ ਤੋਂ ਮਿਲੇਗੀ ਰਾਹਤ, ਬਸ ਪੀਓ ਇਹ ਚਾਹ