ਸਿਰ ਦਰਦ ਦੀ ਸਮੱਸਿਆ ਅਕਸਰ ਹਰ ਕਿਸੇ ਨੂੰ ਪਰੇਸ਼ਾਨ ਕਰਦੀ ਹੈ। ਖਾਸ ਤੌਰ 'ਤੇ ਦਿਨ ਭਰ ਦੀ ਥਕਾਵਟ, ਤਣਾਅ ਜਾਂ ਹੋਰ ਕਈ ਕਾਰਨਾਂ ਕਰਕੇ ਸਿਰ ਦਰਦ ਹੋ ਸਕਦਾ ਹੈ।
ਗਲਤ ਖਾਣ-ਪੀਣ ਜਾਂ ਪੇਟ 'ਚ ਗੈਸ ਹੋਣ ਕਾਰਨ ਵੀ ਸਿਰ ਦਰਦ ਦੀ ਸਮੱਸਿਆ ਹੋ ਸਕਦੀ ਹੈ। ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ। ਹਰ ਵਾਰ ਪੇਨ ਕਿਲਰ ਲੈਣਾ ਠੀਕ ਨਹੀਂ ਹੈ।
ਅਦਰਕ ਸਰੀਰ 'ਚ ਐਸਟ੍ਰੋਜਨ ਦੇ ਪੱਧਰ ਨੂੰ ਸਿਹਤਮੰਦ ਰੱਖਦੈ। ਸੋਜ ਨੂੰ ਘਟਾਉਂਦੈ ਤੇ ਖੁਸ਼ੀ ਦੇ ਹਾਰਮੋਨ ਸੇਰੋਟੋਨਿਨ ਨੂੰ ਵਧਾਉਂਦਾ ਹੈ। ਅਦਰਕ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ।
ਹਲਦੀ ਵਿੱਚ ਕਰਕਿਊਮਿਨ ਹੁੰਦਾ ਹੈ, ਜੋ ਮਾਈਗ੍ਰੇਨ ਦੇ ਲੱਛਣਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੈ।
ਕਾਲੀ ਮਿਰਚ ਵਿੱਚ ਪਾਈਪਰੀਨ ਹੁੰਦੈ, ਜੋ ਇੱਕ ਕੁਦਰਤੀ ਦਰਦ ਨਿਵਾਰਕ ਦਾ ਕੰਮ ਕਰਦਾ ਹੈ। ਇਹ ਹਾਰਮੋਨਸ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦ ਕਰਦੈ। ਪਾਚਨ ਕਿਰਿਆ ਨੂੰ ਸੁਧਾਰਦੀ ਹੈ ਤੇ ਤਣਾਅ ਨੂੰ ਵੀ ਘੱਟ ਕਰਦੀ ਹੈ।
ਨਿੰਮ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੈ। ਇਹ ਹਾਰਮੋਨਸ ਨੂੰ ਸੰਤੁਲਿਤ ਕਰਦਾ ਹੈ ਤੇ ਸਿਰ ਦਰਦ ਨੂੰ ਘੱਟ ਕਰਦਾ ਹੈ।
ਕਾਲੀ ਮਿਰਚ 5, ਹਲਦੀ ਅੱਧਾ ਚੱਮਚ, ਅਦਰਕ 1/2 ਇੰਚ, ਫਲੈਕਸ ਬੀਜ 1 ਚੱਮਚ, ਨਿੰਮ ਦੇ ਪੱਤੇ
ਹਰ ਚੀਜ਼ ਨੂੰ ਪਾਣੀ ਵਿੱਚ ਮਿਲਾਓ। ਪਾਣੀ ਅੱਧਾ ਰਹਿ ਜਾਣ ਤੱਕ ਉਬਾਲੋ। ਇਸ ਨੂੰ ਛਾਣ ਕੇ ਗਰਮਾ-ਗਰਮ ਪੀਓ। ਤੁਹਾਨੂੰ ਰਾਹਤ ਮਿਲੇਗੀ।
ਸਾਰੀਆਂ ਸਮੱਗਰੀਆਂ ਕੁਦਰਤੀ ਹਨ ਤੇ ਸਹੀ ਮਾਤਰਾ ਵਿੱਚ ਲੈਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ ਜਾਂ ਸਿਹਤ ਸੰਬੰਧੀ ਕੋਈ ਸਮੱਸਿਆ ਹੈ ਤਾਂ ਇਕ ਵਾਰ ਡਾਕਟਰੀ ਸਲਾਹ ਜ਼ਰੂਰ ਲਓ।