ਭਾਰ ਘਟਾਉਣ ਲਈ ਰੋਟੀ ਤੇ ਚੌਲ ਖਾਣ ਦਾ ਇਹ ਹੈ ਸਹੀ ਤਰੀਕਾ


By Neha diwan2024-02-20, 11:35 ISTpunjabijagran.com

ਭਾਰ ਘਟਾਉਣ

ਅਸੀਂ ਸਾਰੇ ਭਾਰ ਘਟਾਉਣ ਲਈ ਬਹੁਤ ਸਾਰੇ ਯਤਨ ਕਰਦੇ ਹਾਂ। ਪਰ ਅਕਸਰ ਭਾਰ ਘਟਾਉਣ ਦੀ ਕਾਹਲੀ ਵਿੱਚ ਅਸੀਂ ਗ਼ਲਤੀਆਂ ਕਰ ਬੈਠਦੇ ਹਾਂ।

ਭੁੱਖੇ ਰਹਿਣਾ ਸਹੀਂ ਜਾਂ ਗਲਤ

ਭਾਰ ਘਟਾਉਣ ਲਈ ਲੋਕ ਲੰਬੇ ਸਮੇਂ ਤੱਕ ਭੁੱਖੇ ਰਹਿੰਦੇ ਹਨ ਜਾਂ ਆਪਣੀ ਖੁਰਾਕ ਤੋਂ ਕੁਝ ਸਿਹਤਮੰਦ ਚੀਜ਼ਾਂ ਨੂੰ ਪੂਰੀ ਤਰ੍ਹਾਂ ਹਟਾ ਦਿੰਦੇ ਹਨ ਪਰ ਅਸਲ 'ਚ ਇਹ ਸਹੀ ਨਹੀਂ ਹੈ।

ਭਾਰ ਘਟਾਉਣ ਲਈ ਖਾਣ ਦਾ ਸਹੀ ਤਰੀਕਾ

ਰੋਟੀ ਜਾਂ ਚੌਲ ਛੱਡਣ ਦੀ ਲੋੜ ਨਹੀਂ ਹੈ ਇਸ ਨੂੰ ਸਹੀ ਤਰੀਕੇ ਨਾਲ ਤੇ ਸਹੀ ਮਾਤਰਾ 'ਚ ਖਾਣਾ ਚਾਹੀਦੈ। ਚੌਲ ਤੇ ਰੋਟੀ ਦੋਵਾਂ ਵਿੱਚ ਕਾਰਬੋਹਾਈਡਰੇਟ ਤੇ ਕੈਲੋਰੀਜ਼ ਲਗਪਗ ਇੱਕੋ ਜਿਹੀਆਂ ਹਨ। ਦੋਵਾਂ ਦਾ ਪੋਸ਼ਣ ਮੁੱਲ ਇੱਕ ਦੂਜੇ ਤੋਂ ਵੱਖਰਾ ਹੈ।

ਮਾਹਿਰਾਂ ਅਨੁਸਾਰ

ਰੋਟੀ ਵਿੱਚ ਚੌਲਾਂ ਨਾਲੋਂ ਜ਼ਿਆਦਾ ਪ੍ਰੋਟੀਨ ਅਤੇ ਫਾਈਬਰ ਹੁੰਦੇ ਹਨ। ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਪੌਸ਼ਟਿਕਤਾ ਦੇ ਲਿਹਾਜ਼ ਨਾਲ ਰੋਟੀ ਚੌਲਾਂ ਨਾਲੋਂ ਬਿਹਤਰ ਹੈ।

ਸੋਡੀਅਮ ਦੀ ਮਾਤਰਾ

ਚੌਲਾਂ 'ਚ ਬਹੁਤ ਜ਼ਿਆਦਾ ਸਟਾਰਚ ਹੁੰਦਾ ਹੈ,ਇਹ ਜਲਦੀ ਹਜ਼ਮ ਹੋ ਜਾਂਦੈ ਤੇ ਤੁਰੰਤ ਬਾਅਦ ਤੁਹਾਨੂੰ ਭੁੱਖ ਲੱਗ ਜਾਂਦੀ ਹੈ। 120 ਗ੍ਰਾਮ ਕਣਕ 'ਚ 90 ਮਿਲੀਗ੍ਰਾਮ ਸੋਡੀਅਮ ਹੁੰਦੈ। ਚੌਲਾਂ ਵਿੱਚ ਸੋਡੀਅਮ ਨਹੀਂ ਪਾਇਆ ਜਾਂਦਾ।

ਭਾਰ ਘਟਾਉਣ ਲਈ ਚੌਲ ਜਾਂ ਰੋਟੀ

ਰੋਟੀ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਫਾਸਫੋਰਸ, ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਚੌਲਾਂ ਵਿੱਚ ਕੈਲਸ਼ੀਅਮ ਨਹੀਂ ਹੁੰਦਾ, ਪੋਟਾਸ਼ੀਅਮ ਅਤੇ ਫਾਸਫੋਰਸ ਵੀ ਘੱਟ ਮਾਤਰਾ ਵਿੱਚ ਮੌਜੂਦ ਹੁੰਦੇ ਹਨ।

ਬਲੱਡ ਸ਼ੂਗਰ ਲੈਵਲ

ਰੋਟੀ ਨੂੰ ਪਚਣ 'ਚ ਕਾਫੀ ਸਮਾਂ ਲੱਗਦਾ ਹੈ, ਇਸ ਲਈ ਇਹ ਬਲੱਡ ਸ਼ੂਗਰ ਲੈਵਲ ਨੂੰ ਨਾਰਮਲ ਰੱਖਣ 'ਚ ਵੀ ਮਦਦ ਕਰਦਾ ਹੈ। ਮਾਹਿਰਾਂ ਅਨੁਸਾਰ ਰੋਟੀ ਅਤੇ ਚੌਲ ਦੋਵਾਂ ਨੂੰ ਪੂਰੀ ਤਰ੍ਹਾਂ ਛੱਡਣਾ ਗਲਤ ਹੈ।

ਵੇਸਨ ਦਾ ਲਾਭ

ਵਜ਼ਨ ਘਟਾਉਣ ਲਈ ਕਣਕ ਦੇ ਆਟੇ ਵਿਚ ਵੇਸਨ ਮਿਲਾ ਕੇ ਰੋਟੀਆਂ ਬਣਾਓ। ਮਲਟੀਗ੍ਰੇਨ ਆਟਾ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ।

ਚੌਲ ਕਦੋਂ ਖਾਣਾ ਸਹੀਂ

ਜੇਕਰ ਤੁਸੀਂ ਚੌਲ ਖਾ ਰਹੇ ਹੋ ਤਾਂ ਇਸ ਦੇ ਨਾਲ ਦੁੱਗਣੀ ਮਾਤਰਾ 'ਚ ਸਬਜ਼ੀਆਂ ਲਓ ਤੇ ਚੌਲ ਛੋਟੀ ਕਟੋਰੀ ਤੋਂ ਜ਼ਿਆਦਾ ਨਾ ਖਾਓ। ਦੁਪਹਿਰ ਦੇ ਖਾਣੇ ਚੌਲ ਖਾਓ।

ਲਾੜੀ ਰਕੁਲ ਪ੍ਰੀਤ ਸਿੰਘ ਦੀ ਫਿਟਨੈੱਸ ਦਾ ਰਾਜ਼ ਹੈ ਇਹ ਡਾਈਟ