Belly Fat: ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਰੋਜ਼ਾਨਾ ਪੀਓ ਇਹ ਜੂਸ


By Neha diwan28, Aug 2023 11:42 AMpunjabijagran.com

ਆਯੁਰਵੇਦ

ਔਲਾ, ਗਲੋਅ ਤੇ ਮੋਰਿੰਗਾ ਅਜਿਹੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਆਯੁਰਵੇਦ ਵਿੱਚ ਵਰਦਾਨ ਮੰਨਿਆ ਜਾਂਦੈ।

ਇਮਿਊਨਿਟੀ

ਇਨ੍ਹਾਂ ਚੀਜ਼ਾਂ ਦੇ ਭਾਰ ਘਟਾਉਣ ਤੋਂ ਲੈ ਕੇ ਇਮਿਊਨਿਟੀ ਵਧਾਉਣ ਦੇ ਕਈ ਫਾਇਦੇ ਹਨ। ਜੇਕਰ ਆਂਵਲੇ ਦੀ ਗੱਲ ਕਰੀਏ ਤਾਂ ਇਸ ਦਾ ਜੂਸ ਪੇਟ ਦੀ ਜ਼ਿੱਦੀ ਚਰਬੀ ਨੂੰ ਦੂਰ ਕਰਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਔਲੇ ਦਾ ਜੂਸ

ਔਲੇ 'ਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਡਾਇਬੀਟਿਕ ਤੇ ਐਂਟੀ-ਏਜਿੰਗ ਗੁਣ ਹੁੰਦੇ ਹਨ। ਇਹ ਲਿਵਰ ਲਈ ਵੀ ਬਹੁਤ ਵਧੀਆ ਹੈ। ਔਲੇ ਦਾ ਜੂਸ ਰੋਜ਼ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।

ਮੋਟਾਪੇ ਚੋ ਪਰੇਸ਼ਾਨੀ

ਜੇ ਤੁਸੀਂ ਚਰਬੀ ਤੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੇਵਨ ਜ਼ਰੂਰ ਕਰੋ। ਔਲਾ ਖੂਨ ਨੂੰ ਸਾਫ ਕਰਦੈ। ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਗੈਸ, ਬਲੋਟਿੰਗ ਅਤੇ ਐਸੀਡਿਟੀ ਨੂੰ ਦੂਰ ਕਰਨ 'ਚ ਵੀ ਮਦਦ ਕਰਦੈ

ਜੂਸ ਦਾ ਸੇਵਨ ਕਦੋਂ ਕਰੀਏ

ਤਾਜ਼ੇ ਔਲੇ ਤੋਂ ਜੂਸ ਤਿਆਰ ਕਰੋ। ਤੁਸੀਂ ਪਾਊਡਰ ਜਾਂ ਔਲੇ ਦਾ ਜੂਸ ਵੀ ਖਰੀਦ ਸਕਦੇ ਹੋ। ਰੋਜ਼ਾਨਾ ਲਗਭਗ 20 ਮਿ.ਲੀ. ਔਲੇ ਦਾ ਜੂਸ ਪੀਓ।

ਜੂਸ ਦੇ ਹੋਰ ਫਾਇਦੇ

ਔਲੇ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ, ਇਹ ਚਮੜੀ ਤੇ ਅੱਖਾਂ ਲਈ ਵੀ ਬਹੁਤ ਵਧੀਆ ਹਨ। ਥਾਇਰਾਈਡ ਤੇ ਫੈਟੀ ਲਿਵਰ ਵਿਚ ਵੀ ਫਾਇਦੇਮੰਦ ਹੁੰਦੀ ਹੈ। ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ।

ਨੋਟ

ਔਲੇ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਹ ਠੰਢਾ ਹੁੰਦੈ। ਜੇ ਤੁਹਾਨੂੰ ਕੋਈ ਸਿਹਤ ਸਮੱਸਿਆ ਹੈ ਜਾਂ ਤੁਸੀਂ ਪਹਿਲੀ ਵਾਰ ਇਸ ਦਾ ਸੇਵਨ ਕਰ ਰਹੇ ਹੋ ਤਾਂ ਇੱਕ ਵਾਰ ਡਾਈਟੀਸ਼ੀਅਨ ਦੀ ਸਲਾਹ ਜ਼ਰੂਰ ਲਓ।

ਪਾਣੀ 'ਚ ਹਰਬਜ਼ ਮਿਕਸ ਕਰ ਪੀਣ ਨਾਲ ਮਿਲਦੇ ਹਨ ਕਈ ਤਰ੍ਹਾਂ ਦੇ ਫਾਇਦੇ