250 ਗ੍ਰਾਮ ਮਟਰ, 250 ਗ੍ਰਾਮ ਮਸ਼ਰੂਮ, 1 ਵੱਡਾ ਪਿਆਜ਼ ਬਾਰੀਕ ਕੱਟਿਆ ਹੋਇਆ,ਲਸਣ ਦੀਆਂ 2 ਕਲੀਆਂ ਪੀਸੀਆਂ ਹੋਈਆਂ ,1 ਇੰਚ ਅਦਰਕ ਪੀਸਿਆ ਹੋਇਆ ,2 ਟਮਾਟਰ ਬਾਰੀਕ ਕੱਟੇ ਹੋਏ।
1 ਹਰੀ ਮਿਰਚ ਬਾਰੀਕ ਕੱਟੀ ਹੋਈ ,1 ਚਮਚ ਹਲਦੀ ਪਾਊਡਰ ,1 ਚਮਚ ਧਨੀਆ ਪਾਊਡਰ ,1/2 ਚਮਚ ਲਾਲ ਮਿਰਚ ਪਾਊਡਰ ,1/4 ਚਮਚ ਗਰਮ ਮਸਾਲਾ ,1/2 ਚਮਚ ਨਮਕ ,1/4 ਕੱਪ ਦਹੀਂ,2 ਚਮਚ ਤੇਲ ,ਧਨੀਆ ਪੱਤੇ।
ਮਟਰ ਧੋ ਕੇ ਉਬਾਲੋ। ਮਸ਼ਰੂਮ ਸਾਫ਼ ਕਰੋ ਅਤੇ ਉਨ੍ਹਾਂ ਦੇ ਟੁਕੜੇ ਕਰੋ। ਪਿਆਜ਼, ਲਸਣ, ਅਦਰਕ, ਟਮਾਟਰ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰੋ। ਇਸ ਵਿੱਚ ਜੀਰਾ ਪਾਓ।
ਪਿਆਜ਼ ਪਾਓ ਅਤੇ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਹੁਣ ਲਸਣ ਤੇ ਅਦਰਕ ਪਾਓ ਅਤੇ ਥੋੜ੍ਹੀ ਦੇਰ ਲਈ ਭੁੰਨੋ। ਟਮਾਟਰ ਪਾਓ ਅਤੇ ਨਰਮ ਹੋਣ ਤੱਕ ਭੁੰਨੋ।
ਹੁਣ ਹਲਦੀ ਪਾਊਡਰ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।ਦਹੀਂ ਪਾਓ ਤੇ ਤੇਲ ਵੱਖ ਹੋਣ ਤੱਕ ਲਗਾਤਾਰ ਹਿਲਾਉਂਦੇ ਹੋਏ ਪਕਾਓ।
ਹੁਣ ਮਟਰ ਤੇ ਮਸ਼ਰੂਮ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਢੱਕ ਕੇ 5-7 ਮਿੰਟਾਂ ਲਈ ਜਾਂ ਸਬਜ਼ੀਆਂ ਦੇ ਨਰਮ ਹੋਣ ਤੱਕ ਪਕਾਓ। ਗੈਸ ਬੰਦ ਕਰ ਦਿਓ ਅਤੇ ਹਰੇ ਧਨੀਏ ਨਾਲ ਸਜਾਓ।