ਸੋਨੇ ਦੇ ਝੁਮਕੇ ਹੋ ਗਏ ਹਨ ਕਾਲੇ ਤਾਂ ਇਨ੍ਹਾਂ ਘਰੇਲੂ ਟਿਪਸ ਨਾਲ ਕਰੋ ਸਾਫ


By Neha diwan23, Oct 2023 01:39 PMpunjabijagran.com

ਸੋਨੇ ਦੇ ਗਹਿਣੇ

ਅਕਸਰ ਲੋਕ ਆਪਣੇ ਸੋਨੇ ਦੀਆਂ ਵਾਲੀਆਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕਿਉਂਕਿ ਇਨ੍ਹਾਂ ਨੂੰ ਹਰ ਰੋਜ਼ ਪਹਿਨਣਾ ਪੈਂਦਾ ਹੈ ਅਤੇ ਕੁਝ ਸਮੇਂ ਬਾਅਦ ਇਨ੍ਹਾਂ ਦੀ ਚਮਕ ਘੱਟ ਜਾਂਦੀ ਹੈ।

ਗਹਿਣੇ ਕਾਲੇ ਕਿਉਂ ਹੁੰਦੇ ਹਨ?

ਸਰੀਰ ਦੇ ਪਸੀਨੇ ਅਤੇ ਗੰਦਗੀ ਦੇ ਸੰਪਰਕ ਵਿੱਚ ਆਉਣ ਨਾਲ ਸੋਨੇ ਦੇ ਗਹਿਣੇ ਕਾਲੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਰਫਿਊਮ, ਮਾਇਸਚਰਾਈਜ਼ਰ ਅਤੇ ਕਾਸਮੈਟਿਕ ਵੀ ਗਹਿਣਿਆਂ ਨੂੰ ਖਰਾਬ ਕਰ ਸਕਦੇ ਹਨ।

ਬੇਕਿੰਗ ਸੋਡਾ

ਕੋਸੇ ਪਾਣੀ 'ਚ ਦੋ ਚੱਮਚ ਬੇਕਿੰਗ ਸੋਡਾ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ 'ਚ ਗਹਿਣਿਆਂ ਨੂੰ ਅੱਧੇ ਘੰਟੇ ਲਈ ਭਿਓ ਦਿਓ। ਫਿਰ ਇਸ ਨੂੰ ਸਪੰਜ ਦੀ ਮਦਦ ਨਾਲ ਹੌਲੀ-ਹੌਲੀ ਰਗੜ ਕੇ ਸਾਫ਼ ਕਰੋ।

ਨਿੰਬੂ

ਇਸਦੇ ਲਈ ਇੱਕ ਕਟੋਰੀ ਗਰਮ ਪਾਣੀ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਮਿਲਾਓ। ਹੁਣ ਇਸ 'ਚ ਗਹਿਣਿਆਂ ਨੂੰ 30 ਮਿੰਟ ਲਈ ਰੱਖੋ। ਫਿਰ ਬੁਰਸ਼ ਨਾਲ ਸਾਫ਼ ਕਰੋ ਅਤੇ ਸਾਫ਼ ਪਾਣੀ ਨਾਲ ਧੋ ਲਓ।

ਹਲਦੀ ਤੇ ਵਾਸ਼ਿੰਗ ਪਾਊਡਰ

ਉਬਲਦੇ ਪਾਣੀ ਦਾ ਇੱਕ ਕਟੋਰਾ ਲਓ। ਥੋੜ੍ਹਾ ਜਿਹਾ ਵਾਸ਼ਿੰਗ ਪਾਊਡਰ ਤੇ ਇਕ ਚੁਟਕੀ ਹਲਦੀ ਪਾਓ ਤੇ ਗਹਿਣਿਆਂ ਨੂੰ ਅੱਧੇ ਘੰਟੇ ਲਈ ਛੱਡ ਦਿਓ। ਫਿਰ ਇਸ ਨੂੰ ਬਾਹਰ ਕੱਢੋ ਤੇ ਟੁੱਥਬਰਸ਼ ਨਾਲ ਹੌਲੀ-ਹੌਲੀ ਸਾਫ਼ ਕਰੋ।

ਟੂਥਪੇਸਟ

ਟੂਥਬਰੱਸ਼ 'ਤੇ ਟੂਥਪੇਸਟ ਲਗਾਓ ਅਤੇ ਗੰਦਗੀ ਅਤੇ ਧੱਬੇ ਨੂੰ ਹਟਾਉਣ ਲਈ ਗਹਿਣਿਆਂ ਨੂੰ ਹੌਲੀ-ਹੌਲੀ ਰਗੜੋ। ਤੁਸੀਂ ਚਾਹੋ ਤਾਂ ਟੁੱਥਬ੍ਰਸ਼ ਦੀ ਬਜਾਏ ਨਰਮ ਕੱਪੜੇ ਦੀ ਵਰਤੋਂ ਕਰ ਸਕਦੇ ਹੋ।

ਛੋਟੀ ਉਮਰ 'ਚ ਹੋ ਰਹੇ ਹਨ ਵਾਲ ਸਫੈਦ? ਜਾਣੋ ਕਾਰਨ ਤੇ ਹੱਲ