ਇੰਝ ਚੁਣੋ ਮੇਕਅੱਪ ਦੇ ਹਿਸਾਬ ਨਾਲ 'ਆਈ ਲੈਂਜ਼' ਦਾ ਸਹੀ ਰੰਗ !


By Ramandeep Kaur2022-10-18, 12:50 ISTpunjabijagran.com

ਕੀ ਹੁੰਦਾ ਹੈ ਕਲਰ ਲੈਂਜ਼

ਕਲਰ ਲੈਂਜ਼ ਨੂੰ ਕਾਸਮੈਟਿਕ ਲੈਂਸ ਵੀ ਕਿਹਾ ਜਾਂਦਾ ਹੈ ਜੋ ਤੁਹਾਡੀ ਆਈ ਲੁੱਕ ਨੂੰ ਬਦਲ ਦਿੰਦਾ ਹੈ। ਲੋਕ ਇਨ੍ਹਾਂ ਦੀ ਵਰਤੋਂ ਚਸ਼ਮੇ ਤੋਂ ਬਚਣ ਲਈ ਜਾਂ ਫਿਰ ਫੈਸ਼ਨ ਲਈ ਕਰਦੇ ਹਨ।

ਲੈਂਜ਼ ਦੀ ਚੋਣ

ਕਈ ਔਰਤਾਂ ਲੈਂਸ ਦਾ ਰੰਗ ਚੁਣਨ ਵੇਲੇ ਵੀ ਬਹੁਤ ਉਲਝਣ 'ਚ ਹੁੰਦੀਆਂ ਹਨ। ਜਾਣੋ ਤੁਸੀਂ ਆਪਣੇ ਲਈ ਕਾਂਟੈਕਟ ਲੈਂਸ ਦੀ ਚੋਣ ਕਿਵੇਂ ਕਰ ਸਕਦੇ ਹੋ।

ਬਲੂ ਕਲਰ

ਸਮੋਕੀ ਆਈ ਮੇਕਅੱਪ ਦੇ ਨਾਲ ਇਸ ਕਲਰ ਦਾ ਲੈਂਸ ਕਾਫੀ ਕਲਾਸੀ ਲੱਗਦਾ ਹੈ। ਸਮੋਕੀ ਆਈ ਮੇਕਅੱਪ ਡੇਟ ਨਾਈਟ ਜਾਂ ਕਿਸੇ ਹੋਰ ਕਲੱਬਿੰਗ ਨਾਈਟ ਲਈ ਤੁਹਾਡੀ ਲੁੱਕ ਨੂੰ ਹੋਰ ਗਲੈਮਰਸ ਬਣਾਉਂਦਾ ਹੈ।

ਹੇਜ਼ਲ ਕਲਰ

ਜਦੋਂ ਹੇਜ਼ਲ ਆਈ ਕਲਰ ਲਈ ਸਹੀ ਆਈਸ਼ੈਡੋ ਦੀ ਚੋਣ ਕਰਨ ਦੀ ਗੱਲ ਆਉਂਦੀ ਹੈ, ਤਾਂ ਗੋਲਡਨ ਨਾਲ ਪਿੰਕ ਰੰਗ ਵਧੀਆ ਲੱਗਦਾ ਹੈ। ਇਸ ਰੰਗ ਦਾ ਲੈਂਸ ਲਗਭਗ ਸਾਰੇ ਸਕਿਨ ਟੋਨਜ਼ ਨਾਲ ਮੇਲ ਖਾਂਦਾ ਹੈ।

ਗ੍ਰੇ ਕਲਰ

ਗ੍ਰੇ ਕਲਰ ਦਾ ਅੰਡਰਟੋਨ ਬਲੂ ਹੁੰਦਾ ਹੈ, ਜਿਸ ਕਾਰਨ ਇਹ ਜ਼ਿਆਦਾਤਰ ਪੀਚ ਆਈ ਮੇਕਅਪ ਨਾਲ ਸੁੰਦਰ ਦਿਖਾਈ ਦਿੰਦਾ ਹੈ। ਇਹ ਲੈਂਸ ਕਲਰ ਸਿਰਫ਼ ਕੁਝ ਭਾਰਤੀ ਸਕਿਨ ਟੋਨਸ ਨੂੰ ਹੀ ਸੂਟ ਕਰਦਾ ਹੈ।

ਗ੍ਰੀਨ ਕਲਰ

ਜੇਕਰ ਤੁਸੀਂ ਪਹਿਲਾਂ ਕਦੇ ਵੀ ਇਸ ਰੰਗ ਦਾ ਲੈਂਜ਼ ਨਹੀਂ ਅਜ਼ਮਾਇਆ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਮੇਕਅਪ ਕਲਰ ਚੁਣਨਾ ਕਾਫੀ ਮੁਸ਼ਕਲ ਹੋ ਸਕਦਾ ਹੈ। ਗ੍ਰੀਨ ਲੈਂਜ਼ ਨਾਲ ਬ੍ਰਾਈਟ ਮੇਕਅੱਪ ਬਹੁਤ ਹੀ ਕੂਲ ਲੁੱਕ ਦਿੰਦਾ ਹੈ।

ਬ੍ਰਾਊਨ ਕਲਰ

ਇਹ ਇਕ ਗੋ-ਟੂ ਕਲਰ ਲੈਂਜ਼ ਹੈ। ਬ੍ਰਾਊਨ ਕਲਰ ਦੇ ਲੈਂਜ਼ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਅਜਿਹੇ ਲੈਂਜ਼ ਲਈ ਬ੍ਰਾਈਟ ਆਈ ਮੇਕਅੱਪ ਦੀ ਚੋਣ ਕਰ ਸਕਦੇ ਹੋ। ਇਹ ਤੁਹਾਨੂੰ ਬੋਲਡ ਲੁੱਕ ਦੇਣ ਦੇ ਨਾਲ ਮੇਕਅਪ ਨੂੰ ਪੂਰਾ ਕਰੇਗਾ।

ਭਾਰ ਘਟਾਉਣ ਲਈ ਅਪਣਾਓ ਇਹ ਆਯੁਰਵੈਦਿਕ ਨੁਸਖ਼ੇ