ਭਾਰ ਘਟਾਉਣ ਲਈ ਅਪਣਾਓ ਇਹ ਆਯੁਰਵੈਦਿਕ ਨੁਸਖ਼ੇ


By Ramandeep Kaur2022-10-16, 13:50 ISTpunjabijagran.com

ਆਯੂਰਵੈਦ

ਆਯੁਰਵੈਦ ਵਿਸ਼ਵ ਦੀਆਂ ਪੁਰਾਤਨ ਇਲਾਜ ਪ੍ਰਣਾਲੀਆਂ 'ਚੋਂ ਇਕ ਹੈ ਜੋ ਤਨ, ਮਨ ਤੇ ਆਤਮਾ ਵਿਚਾਲੇ ਸੰਤੁਲਨ ਬਣਾ ਕੇ ਸਿਹਤ 'ਚ ਸੁਧਾਰ ਕਰਦੀ ਹੈ।

ਆਯੁਰਵੈਦਿਕ ਲਾਈਫ ਸਟਾਈਲ

ਆਯੁਰਵੈਦਿਕ ਲਾਈਫ ਸਟਾਈਲ ਅਪਨਾਉਣ ਨਾਲ ਨਾ ਸਿਰਫ਼ ਵਾਧੂ ਭਾਰ ਘਟਾਉਣ 'ਚ ਮਦਦ ਮਿਲਦੀ ਹੈ ਬਲਕਿ ਤੁਸੀਂ ਅੰਦਰੋਂ ਸਿਹਤਮੰਦ ਮਹਿਸੂਸ ਕਰਦੇ ਹੋ।

ਤਿੰਨ ਵਾਰ ਖਾਓ ਖਾਣਾ

ਆਯੁਰਵੈਦ ਅਨੁਸਾਰ ਦਿਨ 'ਚ ਤਿੰਨ ਵਾਰ ਖਾਣ ਖਾਣ ਨਾਲ ਸਰੀਰ ਦਾ ਮੈਟਾਬੋਲਿਕ ਰੇਟ ਵਧਣ 'ਚ ਮਦਦ ਮਿਲਦੀ ਹੈ। ਇਸ ਨਾਲ ਵਜ਼ਨ ਘਟਾਉਣ 'ਚ ਮਦਦ ਮਿਲਦੀ ਹੈ।

ਸਵਾਦ ਦੀਆਂ ਕਿਸਮਾਂ

ਆਯੁਰਵੈਦ ਭੋਜਨ ਦੇ ਛੇ ਤਰ੍ਹਾਂ ਦੇ ਸਵਾਦ ਹੁੰਦੇ ਹਨ। ਜਿਸ 'ਚ ਮਿੱਠਾ, ਖੱਟਾ, ਮਸਾਲੇਦਾਰ, ਨਮਕੀਨ, ਕੌੜਾ ਤੇ ਕਸੈਲਾ ਸਵਾਦ ਸ਼ਾਮਲ ਹੈ। ਇਹ ਛੇ ਸਵਾਦ ਸਰੀਰ ਦੇ ਵੱਖ-ਵੱਖ ਕਾਰਜਾਂ ਨੂੰ ਬਿਹਤਰ ਬਣਾਉਂਦੇ ਹਨ।

ਸਨੈਕਸ ਤੋਂ ਪਰਹੇਜ਼

ਰੋਜ਼ਾਨਾ ਤਿੰਨ ਸਮੇਂ ਭੋਜਨ ਕਰਨ ਦੇ ਨਿਯਮ ਨੂੰ ਅਪਣਾਉਣ ਸਮੇਂ ਸਨੈਕਸ ਨਾ ਲਓ। ਜਦੋਂ ਤੁਸੀਂ ਸਨੈਕਸ ਨਹੀਂ ਖਾਂਦੇ, ਤਾਂ ਸਰੀਰ ਜਮ੍ਹਾਂ ਫੈਟ ਨੂੰ ਬਰਨ ਕਰਨਾ ਸ਼ੁਰੂ ਕਰ ਦਿੰਦਾ ਹੈ।

ਸਮੇਂ ਸਿਰ ਖਾਓ ਖਾਣਾ

ਇਸ ਗੱਲ ਦਾ ਧਿਆਨ ਰੱਖੋ ਕਿ ਦਿਨ ਦਾ ਪਹਿਲਾ ਤੇ ਆਖ਼ਰੀ ਭੋਜਨ ਸਮੇਂ ਸਿਰ ਖਾਣਾ ਚਾਹੀਦਾ ਹੈ। ਦਿਨ ਦਾ ਆਖ਼ਰੀ ਭੋਜਨ ਸ਼ਾਮ 7 ਵਜੇ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ।

ਗਰਮ ਪਾਣੀ

ਵਜ਼ਨ ਘਟਾਉਣ ਲਈ ਗ੍ਰੀਨ-ਟੀ ਜਾਂ ਬਲੈਕ ਕੌਫੀ ਨਹੀਂ, ਬਲਕਿ ਸਿਰਫ਼ ਗਰਮ ਪਾਣੀ ਦੀ ਜ਼ਰੂਰਤ ਹੈ। ਗਰਮ ਪਾਣੀ ਸਰੀਰ 'ਚੋਂ ਸਾਰੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

ਪੂਰੀ ਨੀਂਦ ਲਓ

ਵਜ਼ਨ ਘਟਾਉਣ 'ਚ ਨੀਂਦ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਤੁਸੀਂ ਜਲਦੀ-ਜਲਦੀ ਭਾਰ ਘਟਾਉਣਾ ਚਾਹੁੰਦੇ ਹੋ ਚੰਗੀ ਤੇ ਭਰਪੂਰ ਨੀਂਦ ਲੈਣੀ ਚਾਹੀਦੀ ਹੈ। ਰੋਜ਼ਾਨਾ ਘੱਟੋ-ਘਟ 8 ਘੰਟੇ ਨੀਂਦ ਜ਼ਰੂਰ ਲਵੋ।

ਜਾਣੋ ਏਸੀ ਦੀ ਕਿਹੜੀ ਸੈਟਿੰਗ ਕਰ ਕੇ ਕਰ ਸਕਦੇ ਹੋ ਬਿਜਲੀ ਦੀ ਬਚਤ !