ਸੁੱਕੇ ਮੇਵੇ ਨੂੰ ਸੁਪਰਫੂਡ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਇਨ੍ਹਾਂ ਵਿਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿਚ ਹੁੰਦੇ ਹਨ। ਅਜਿਹਾ ਹੀ ਇੱਕ ਸਿਹਤਮੰਦ ਸੁੱਕਾ ਫਲ ਹੈ ਖਜੂਰ।
ਰੋਜ਼ ਖਜੂਰ ਖਾਂਦੇ ਹੋ ਤਾਂ ਤੁਹਾਡੇ ਬਲੱਡ ਸ਼ੂਗਰ ਤੇ ਕੋਲੈਸਟ੍ਰੋਲ 'ਤੇ ਚੰਗਾ ਅਸਰ ਪਵੇਗਾ ਤੇ ਬਲੱਡ ਸ਼ੂਗਰ ਘੱਟ ਹੋਵੇਗਾ। ਕਿਉਂਕਿ ਇਸ ਦਾ ਜੀਆਈ ਇੰਡੈਕਸ ਘੱਟ ਹੁੰਦਾ ਹੈ ਤੇ ਇਹ ਤੁਹਾਡੇ ਖੂਨ ਨੂੰ ਨਹੀਂ ਵਧਾਉਂਦਾ।
ਖਜੂਰ ਖਾਣ ਨਾਲ ਤੁਹਾਡੀ ਲਿਪਿਡ ਪ੍ਰੋਫਾਈਲ ਵੀ ਸੁਧਰ ਸਕਦੀ ਹੈ। ਇਹ ਖਰਾਬ ਕੋਲੈਸਟ੍ਰੋਲ ਨੂੰ ਘਟਾਏਗਾ, ਜੋ ਕਿ ਦਿਲ ਦੀ ਸਿਹਤ ਲਈ ਫਾਇਦੇਮੰਦ ਹੈ ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ
ਜੇ ਖਜੂਰ ਨੂੰ ਸਨੈਕਸ ਦੇ ਤੌਰ 'ਤੇ ਰੋਜ਼ਾਨਾ ਖਾਧਾ ਜਾਵੇ ਤਾਂ ਇਹ ਭਾਰ ਘੱਟ ਕਰਨ 'ਚ ਵੀ ਕਾਰਗਰ ਸਾਬਤ ਹੋ ਸਕਦਾ ਹੈ ਕਿਉਂਕਿ ਖਜੂਰ ਫਾਈਬਰ ਨਾਲ ਭਰਪੂਰ ਹੁੰਦੇ ਹਨ।
ਪੌਸ਼ਟਿਕ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਬਿਨਾਂ ਕਿਸੇ ਚਿੰਤਾ ਦੇ ਦਿਨ ਵਿੱਚ 2 ਤੋਂ 3 ਖਜੂਰ ਖਾ ਸਕਦੇ ਹੋ। ਇਸ ਸਵਾਦਿਸ਼ਟ ਡ੍ਰਾਈ ਫਰੂਟ ਤੋਂ ਸਰੀਰ ਨੂੰ ਹੋਣ ਵਾਲੇ ਫਾਇਦੇ ਇਸ ਨੂੰ ਇੱਕ ਵਧੀਆ ਸੁਪਰਫੂਡ ਬਣਾਉਂਦੇ ਹਨ।
ਖਜੂਰ ਖਾਣ ਨਾਲ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ। ਦਿਲ ਦੀ ਸਿਹਤ ਬਣਾਈ ਰੱਖਣ ਲਈ ਖਜੂਰ ਨੂੰ ਡਾਈਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਦਿਮਾਗ ਦੀ ਸਿਹਤ ਨੂੰ ਸੁਧਾਰਨ ਵਿੱਚ ਵੀ ਖਜੂਰ ਅਸਰਦਾਰ ਹਨ।