Sunny Deol Birthday: ਕਿੰਨੇ ਕਰੋੜ ਦੇ ਮਾਲਕ ਹਨ ਸੰਨੀ ਦਿਓਲ


By Neha diwan2023-10-18, 12:14 ISTpunjabijagran.com

ਜਨਮ ਦਿਨ

19 ਅਕਤੂਬਰ 1965 ਨੂੰ ਧਰਮਿੰਦਰ ਤੇ ਪ੍ਰਕਾਸ਼ ਕੌਰ ਦੇ ਘਰ ਵੱਡੇ ਪੁੱਤਰ ਸੰਨੀ ਦਿਓਲ ਦਾ ਜਨਮ ਹੋਇਆ।। ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਨਾਂ ਨਾਲ ਆਪਣਾ ਕਰੀਅਰ ਸ਼ੁਰੂ ਕਰਨਾ ਠੀਕ ਸਮਝਿਆ।

ਇੰਗਲੈਂਡ ਤੋਂ ਕੀਤੀ ਪੜ੍ਹਾਈ

ਸੰਨੀ ਨੇ ਪਿਤਾ ਧਰਮਿੰਦਰ ਵਾਂਗ ਵੱਡਾ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਸੀ। ਸੰਨੀ ਨੂੰ ਐਕਟਿੰਗ ਦਾ ਸ਼ੌਕ ਸੀ। ਉਸ ਨੇ ਇੰਗਲੈਂਡ ਜਾ ਕੇ ਪੜ੍ਹਾਈ ਕੀਤੀ।

ਸ਼ਾਨਦਾਰ ਫਿਲਮਾਂ

ਸੰਨੀ ਦਿਓਲ ਨੂੰ ਬਾਲੀਵੁੱਡ ਦਾ ਸ਼ਕਤੀਸ਼ਾਲੀ ਅਭਿਨੇਤਾ ਮੰਨਿਆ ਜਾਂਦਾ ਹੈ। ਸੰਨੀ ਨੇ ਫਿਲਮ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ ਪ੍ਰਸ਼ੰਸਕ ਉਸ ਦੀ ਅਦਾਕਾਰੀ ਦੇ ਕਾਇਲ ਹੋਏ ਸਨ।

ਰਿਪੋਰਟ ਦੇ ਅਨੁਸਾਰ

ਸੰਨੀ ਦਿਓਲ ਪ੍ਰਤੀ ਫਿਲਮ ਲਗਭਗ 5-6 ਕਰੋੜ ਰੁਪਏ ਕਮਾਉਂਦੇ ਹਨ ਅਤੇ ਪ੍ਰੋਜੈਕਟ ਦੇ ਮੁਨਾਫੇ ਵਿੱਚ ਹਿੱਸਾ ਲੈਂਦੇ ਹਨ। ਹਾਲਾਂਕਿ ਕਈ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਗਦਰ 2 ਲਈ 8 ਕਰੋੜ ਰੁਪਏ ਦੀ ਫੀਸ ਲਈ ਹੈ।

ਕੁੱਲ ਜਾਇਦਾਦ

ਸੰਨੀ ਦਿਓਲ ਦੀ ਕੁੱਲ ਜਾਇਦਾਦ 130 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਅਭਿਨੇਤਾ ਕੋਲ 21 ਕਰੋੜ ਰੁਪਏ ਦੀ ਖੇਤੀਬਾੜੀ ਅਤੇ ਗੈਰ-ਖੇਤੀ ਜ਼ਮੀਨ ਵੀ ਹੈ।

ਪ੍ਰੋਡਕਸ਼ਨ ਬੈਨਰ

ਦਿਓਲਜ਼ ਆਪਣੇ ਪ੍ਰੋਡਕਸ਼ਨ ਬੈਨਰ ਵਿਜੇਤਾ ਫਿਲਮਜ਼ ਪ੍ਰਾਈਵੇਟ ਲਿਮਟਿਡ ਹੇਠ ਫਿਲਮਾਂ ਦਾ ਨਿਰਮਾਣ ਕਰ ਰਹੇ ਹਨ। ਬੇਤਾਬ, ਆਪਨੇ, ਘਾਇਲ, ਬਰਸਾਤ ਅਤੇ ਹੋਰ ਵਰਗੀਆਂ ਕਈ ਬਲਾਕਬਸਟਰ ਫਿਲਮਾਂ ਬਣਾਈਆਂ ਹਨ।

ਕਈ ਹੋਰ ਬਿਜ਼ਨੈੱਸ

ਵਿਜੇਤਾ ਫਿਲਮਜ਼ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ, ਸੰਨੀ ਕੋਲ ਇੱਕ ਡਬਿੰਗ ਅਤੇ ਰਿਕਾਰਡਿੰਗ ਸਟੂਡੀਓ ਵੀ ਹੈ। ਹਰਿਆਣਾ 'ਚ ਹੀ-ਮੈਨ ਅਤੇ ਗਰਮ ਧਰਮ ਢਾਬਾ ਸਮੇਤ ਰੈਸਟੋਰੈਂਟਾਂ ਦੇ ਨਾਲ ਫੂਡ ਇੰਡਸਟਰੀ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ।

ਬ੍ਰਾਂਡ ਐਂਡੋਰਸਮੈਂਟ

ਇੰਡੀਆ ਟੀਵੀ ਦੀ ਰਿਪੋਰਟ ਮੁਤਾਬਕ ਸਨੀ ਬ੍ਰਾਂਡ ਐਂਡੋਰਸਮੈਂਟ ਲਈ ਕਰੀਬ 2-3 ਕਰੋੜ ਰੁਪਏ ਚਾਰਜ ਕਰਦੇ ਹਨ। ਉਸ ਕੋਲ ਰੇਂਜ ਰੋਵਰ ਤੇ ਔਡੀ ਏ8 ਸਮੇਤ ਹੋਰ ਕਾਰਾਂ ਹਨ।

ALL PHOTO CREDIT : INSTAGRAM

2023 'ਚ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੇ 10 Indian Celebrity