2023 'ਚ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੇ 10 Indian Celebrity
By Neha diwan
2023-10-17, 16:34 IST
punjabijagran.com
ਵਿਰਾਟ ਕੋਹਲੀ
ਵਿਰਾਟ ਕੋਹਲੀ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਭਾਰਤੀ ਹਨ, ਇੱਕ ਕ੍ਰਿਕਟਰ ਹੋਣ ਤੋਂ ਇਲਾਵਾ, ਉਹ Puma, Audu ਅਤੇ MRF ਵਰਗੇ ਵੱਡੇ ਬ੍ਰਾਂਡਾਂ ਦੇ ਬ੍ਰਾਂਡ ਅੰਬੈਸਡਰ ਵੀ ਹਨ।
ਪ੍ਰਿਅੰਕਾ ਚੋਪੜਾ
ਪ੍ਰਿਅੰਕਾ ਚੋਪੜਾ ਪਹਿਲੀ ਭਾਰਤੀ ਅਭਿਨੇਤਰੀ ਹੈ ਜਿਸ ਦੇ ਇੰਸਟਾਗ੍ਰਾਮ 'ਤੇ 88 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਸਾਲ 2000 ਵਿੱਚ ਮਿਸ ਵਰਲਡ ਮੁਕਾਬਲਾ ਜਿੱਤਿਆ। ਬਾਲੀਵੁੱਡ ਤੇ ਹਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ।
ਸ਼ਰਧਾ ਕਪੂਰ
ਟੌਪ ਟੇਨ ਦੀ ਸੂਚੀ 'ਚ ਸ਼ਰਧਾ ਤੀਜੇ ਸਥਾਨ 'ਤੇ ਹੈ। ਸ਼ਰਧਾ ਨੇ ਬਾਗੀ ਸਮੇਤ ਕਈ ਸੁਪਰ ਹੀਟ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ।
ਆਲੀਆ ਭੱਟ
ਇੰਸਟਾਗ੍ਰਾਮ 'ਤੇ ਆਲੀਆ ਭੱਟ ਦੇ ਫਾਲੋਅਰਜ਼ ਦੀ ਗੱਲ ਕਰੀਏ ਤਾਂ 77 ਮਿਲੀਅਨ ਤੋਂ ਜ਼ਿਆਦਾ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।
ਨਰਿੰਦਰ ਮੋਦੀ
ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗੱਲ ਕਰੀਏ ਤਾਂ ਦੇਸ਼ ਤੇ ਦੁਨੀਆ ਭਰ ਦੇ 75.9 ਮਿਲੀਅਨ ਲੋਕ ਉਸਨੂੰ ਫਾਲੋ ਕਰਦੇ ਹਨ।
ਦੀਪਿਕਾ ਪਾਦੂਕੋਣ
ਅਦਾਕਾਰਾ ਬਣਨ ਤੋਂ ਪਹਿਲਾਂ ਦੀਪਿਕਾ ਰਾਜ ਪੱਧਰੀ ਬੈਡਮਿੰਟਨ ਖਿਡਾਰਨ ਸੀ। ਦੀਪਿਕਾ ਨੇ ਕਈ ਸੁਪਰਹਿੱਟ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਓਮ ਸ਼ਾਂਤੀ ਓਮ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਹੈ।
ਨੇਹਾ ਕੱਕੜ
ਬਾਲੀਵੁੱਡ ਅਤੇ ਪੰਜਾਬੀ ਗਾਇਕਾ ਨੇਹਾ ਕੱਕੜ ਨੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਗੀਤ ਗਾਏ ਹਨ। ਨੇਹਾ ਰਿਐਲਿਟੀ ਸ਼ੋਅ ਇੰਡੀਅਨ ਆਈਡਲ ਦਾ ਹਿੱਸਾ ਰਹਿ ਚੁੱਕੀ ਹੈ।
ਕੈਟਰੀਨਾ ਕੈਫ
ਕੈਟਰੀਨਾ 14 ਸਾਲ ਦੀ ਉਮਰ ਤੋਂ ਆਪਣੇ ਕਰੀਅਰ 'ਤੇ ਕੰਮ ਕਰ ਰਹੀ ਹੈ। ਹੁਣ ਤਕ ਕੈਟਰੀਨਾ 50 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਜੈਕਲੀਨ ਫਰਨਾਂਡੀਜ਼
ਜੈਕਲੀਨ ਫਰਨਾਂਡਿਸ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਤੇ ਮਾਡਲ ਹੈ। ਜੈਕਲੀਨ ਪਿਛਲੇ ਦਿਨੀਂ ਮਿਸ ਵਰਲਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ।
ਉਰਵਸ਼ੀ ਰੌਤੇਲਾ
ਉਰਵਸ਼ੀ ਰੌਤੇਲਾ ਦੇ ਇੰਸਟਾਗ੍ਰਾਮ 'ਤੇ 66.3 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਹ ਇੱਕ ਮਾਡਲ ਅਤੇ ਅਦਾਕਾਰਾ ਹੈ, ਜਿਸ ਨੇ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।
ALL PHOTO CREDIT : INSTAGRAM
ਵਿਆਹ ਤੋਂ ਬਾਅਦ 'ਤੇ ਪਤੀ ਨਾਲ ਨਜ਼ਰ ਆਈ ਹੰਸਿਕਾ ਮੋਟਵਾਨੀ, ਦੇਖੋ ਤਸਵੀਰਾਂ
Read More