ਹਾਰਮੋਨ ਸੰਤੁਲਿਤ ਰੱਖਣਾ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਨਾ ਖਾਓ ਇਹ ਚੀਜ਼ਾਂ


By Neha diwan2024-09-17, 11:39 ISTpunjabijagran.com

ਹਾਰਮੋਨ ਅਸੰਤੁਲਿਤ ਹੋਣ ਨਾਲ ਮਹਿਲਾਵਾਂ ਦੇ ਸਰੀਰ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਪੀਰੀਅਡ 'ਚ ਗੜਬੜੀ, ਥਾਇਰਡ, ਅਨਚਾਹੇ ਵਾਲ, ਮੁਹਾਸੇ, ਕਮਜ਼ੋਰੀ ਹੁੰਦੀ ਹੈ।

ਪ੍ਰੋਸੈਸਡ ਫੂਡਜ਼

ਪ੍ਰੋਸੈਸਡ ਫੂਡਜ਼, ਬ੍ਰੈੱਡ, ਚਿਪਸ, ਪੇਸਟੀ, ਕੇਕ, ਬਿਸਕੁੱਟ ਖਾਣ ਨਾਲ ਹਾਰਮੋਨ ਅਸੰਤੁਲਿਤ ਹੁੰਦੇ ਹਨ। ਇਸ ਤਰ੍ਹਾਂ ਦੇ ਫੂਡਜ਼ ਘੱਟ ਤੋਂ ਘੱਟ ਖਾਓ।

ਚਾਹ-ਕੌਫੀ

ਚਾਹ-ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕੈਫੀਨ ਮੌਜੂਦ ਹੁੰਦਾ ਹੈ। ਜੋ ਸਰੀਰ 'ਚ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਤੇ ਹਾਰਮੋਨ ਅਸੰਤੁਲਿਤ ਹੁੰਦੇ ਹਨ।

ਚੀਨੀ

ਸਫੈਦ ਚੀਨੀ ਨਾਲ ਬਣੀਆਂ ਚੀਜ਼ਾਂ, ਮਠਿਆਈਆਂ, ਹਲਵਾ, ਖੀਰ ਨੂੰ ਘੱਟ ਤੋਂ ਘੱਟ ਖਾਓ।

ਰੈੱਡ ਮੀਟ

ਰੈੱਡ ਮੀਟ ਕਾਫ਼ੀ ਲਾਭਦਾਇਕ ਹੁੰਦਾ ਹੈ। ਪਰ ਹਾਰਮੋਨ ਅਸੰਤੁਲਿਤ ਹੋਣ 'ਤੇ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ।

ਡੇਅਰੀ ਜਾਂ ਸੋਇਆ ਪ੍ਰੋਡਕਟ

ਬਹੁਤ ਜ਼ਿਆਦਾ ਡੇਅਰੀ ਜਾਂ ਸੋਇਆ ਪ੍ਰੋਡਕਟ ਖਾਣ ਨਾਲ ਹਾਰਮੋਨ ਅਸੰਤੁਲਿਤ ਹੋ ਸਕਦੇ ਹਨ।

ਪਲਾਸਟਿਕ ਕੰਟੇਨਰ 'ਚ ਸਟੋਰ ਫੂਡਜ਼

ਪਲਾਸਟਿਕ ਕੰਟੇਨਰ 'ਚ ਸਟੋਰ ਕੀਤਾ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ ਹੈ। ਇਸ ਨੂੰ ਖਾਣ ਨਾਲ ਹਾਰਮੋਨ ਅਸੰਤੁਲਿਤ ਹੁੰਦੇ ਹਨ।

ਹਾਰਮੋਨ ਬੈਲੇਸ ਕਰਨ ਲਈ ਟਿਪਸ

ਪ੍ਰੋਟੀਨ ਵਾਲਾ ਭੋਜਨ ਖਾਓ। ਰੋਜ਼ ਐਕਸਰਸਾਈਜ਼ ਕਰੋ। ਤਣਾਅ ਤੋਂ ਦੂਰ ਰਹੋ। ਹੈਲਦੀ ਫੈਟ ਵਾਲੇ ਫੂਡਜ਼ ਖਾਓ।

Masoor Dal Benefits : ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ ਮਸਰਾਂ ਦੀ ਦਾਲ