ਕਈ ਔਸ਼ਧੀ ਗੁਣਾਂ ਨਾਲ ਭਰਪੂਰ ਮਸਰਾਂ ਦੀ ਦਾਲ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਮਸਰਾਂ ਦੀ ਦਾਲ ਦਾ ਸੇਵਨ, ਜੋ ਕਿ ਕਾਰਬੋਹਾਈਡਰੇਟ ਅਤੇ ਖੁਰਾਕੀ ਫਾਈਬਰ ਨਾਲ ਭਰਪੂਰ ਹੁੰਦਾ ਹੈ।
ਦਾਲ ਭਾਰ ਘਟਾਉਣ 'ਚ ਮਦਦਗਾਰ ਹੈ। ਨਾਲ ਹੀ ਫਾਈਬਰ ਦੀ ਮੌਜੂਦਗੀ ਕਾਰਨ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਮਸਰਾਂ ਦੀ ਦਾਲ ਸਰੀਰ 'ਚ ਵਧੇ ਹੋਏ ਕੋਲੈਸਟ੍ਰੋਲ ਨੂੰ ਘੱਟ ਕਰਦੀ ਹੈ।
ਕਿਉਂਕਿ ਇਸ ਦਾਲ 'ਚ ਫਾਈਬਰ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ, ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਐਂਟੀਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੈ, ਜਿਸ ਨਾਲ ਇਮਿਊਨਿਟੀ ਵਧਦੀ ਹੈ। ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਦੀ ਵੀ ਮਾਤਰਾ ਸ਼ਾਮਲ ਹੁੰਦੀ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦਗਾਰ ਹੁੰਦੀ ਹੈ।
ਮਸਰਾਂ ਦੀ ਦਾਲ ਦੀ ਤੁਸੀਂ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ। ਇਸ ਨੂੰ ਤੁਸੀਂ ਪਾਲਕ ਨਾਲ ਮਿਲਾ ਕੇ ਬਣਾਓ। ਮਿੰਟਾਂ ਵਿਚ ਤਿਆਰ ਹੋ ਜਾਂਦੀ ਹੈ ਤੇ ਰੋਟੀ-ਪਰਾਂਠੇ ਦਾ ਮਜ਼ਾ ਦੁੱਗਣਾ ਕਰ ਦਿੰਦੀ ਹੈ।
ਮਸਰਾਂ ਦੀ ਦਾਲ ਨੂੰ ਟਮਾਟਰ ਤੇ ਪਿਆਜ਼ ਸਮੇਤ ਕੁੱਕਰ 'ਚ ਪਾਓ ਅਤੇ ਦੋ ਤੋਂ ਤਿੰਨ ਸੀਟੀਆਂ ਤਕ ਪਕਾਓ। ਮਿਕਸਰ 'ਚ ਪੀਹ ਕੇ ਛਾਣ ਲਓ। ਇਸ ਨੂੰ ਇਸ ਤਰ੍ਹਾਂ ਪੀਓ ਜਾਂ ਕੜੀ ਪੱਤਾ, ਲਸਣ ਅਤੇ ਹਰੀ ਮਿਰਚ ਪਾ ਸਕਦੇ ਹੋ।