ਸਰਦੀਆਂ 'ਚ ਬਣਾਓ ਸਵਾਦਿਸ਼ਟ ਮੂੰਗ ਦਾਲ ਪਕੌੜੇ


By Neha diwan2025-01-01, 14:54 ISTpunjabijagran.com

ਮੂੰਗੀ ਦਾਲ ਪਕੌੜੇ

ਮੂੰਗੀ ਦਾਲ ਪਕੌੜੇ ਇੱਕ ਅਜਿਹਾ ਸੁਆਦੀ ਸਨੈਕ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ਵਿੱਚ ਤਿਆਰ ਕਰ ਸਕਦੇ ਹੋ।

ਸਮੱਗਰੀ

ਮੂੰਗ ਦੀ ਦਾਲ- 1 ਕੱਪ,ਹਰੀ ਮਿਰਚ - 2-3 ,ਅਦਰਕ - 1 ਇੰਚ ਦਾ ਟੁਕੜਾ ,ਧਨੀਆ ਪੱਤੇ - 2 ਚਮਚ ,ਲੂਣ - ਸੁਆਦ ਅਨੁਸਾਰ ,ਹਿੰਗ - 1 ਚੁਟਕੀ ,ਜੀਰਾ - 1/2 ਚਮਚ ,ਬੇਕਿੰਗ ਸੋਡਾ - 1 ਚੁਟਕੀ, ਤੇਲ - ਤਲ਼ਣ ਲਈ

ਵਿਧੀ ਸਟੈਪ 1

ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਨੂੰ 3-4 ਘੰਟੇ ਲਈ ਪਾਣੀ 'ਚ ਭਿਓ ਦਿਓ। ਭਿੱਜੀ ਮੂੰਗੀ ਦੀ ਦਾਲ ਨੂੰ ਪਾਣੀ 'ਚੋਂ ਕੱਢ ਕੇ ਮਿਕਸਰ 'ਚ ਪਾ ਲਓ। ਇਸ 'ਚ 1-2 ਚਮਚ ਪਾਣੀ ਮਿਲਾ ਕੇ ਮੋਟਾ ਪੇਸਟ ਬਣਾ ਲਓ।

ਸਟੈਪ 2

ਧਿਆਨ ਰਹੇ ਕਿ ਪੇਸਟ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਹੁਣ ਇਸ ਨੂੰ ਵੱਡੇ ਭਾਂਡੇ 'ਚ ਕੱਢ ਲਓ। ਕੱਟੀਆਂ ਹਰੀਆਂ ਮਿਰਚਾਂ, ਅਦਰਕ, ਧਨੀਆ ਪੱਤਾ, ਨਮਕ, ਹਿੰਗ ਅਤੇ ਜੀਰਾ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਸਟੈਪ 3

ਜੇਕਰ ਤੁਸੀਂ ਪਕੌੜਿਆਂ ਨੂੰ ਜ਼ਿਆਦਾ ਫੁਲਕੀ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਬੇਕਿੰਗ ਸੋਡਾ ਮਿਲਾ ਸਕਦੇ ਹੋ। ਹੁਣ ਪੈਨ 'ਚ ਤੇਲ ਗਰਮ ਕਰੋ।

ਸਟੈਪ 4

ਜਦੋਂ ਤੇਲ ਦਰਮਿਆਨਾ ਗਰਮ ਹੋ ਜਾਵੇ ਤਾਂ ਦਾਲ ਦੇ ਛੋਟੇ-ਛੋਟੇ ਹਿੱਸੇ ਨੂੰ ਹੱਥਾਂ ਜਾਂ ਚਮਚੇ ਦੀ ਮਦਦ ਨਾਲ ਤੇਲ 'ਚ ਪਾਓ। ਪਕੌੜਿਆਂ ਨੂੰ ਘੱਟ ਅੱਗ 'ਤੇ ਉਦੋਂ ਤੱਕ ਫ੍ਰਾਈ ਕਰੋ ਜਦੋਂ ਤੱਕ ਉਹ ਸੁਨਹਿਰੀ ਅਤੇ ਕਰਿਸਪ ਨਾ ਹੋ ਜਾਣ।

ਸਟੈਪ 5

ਵਾਧੂ ਤੇਲ ਨੂੰ ਹਟਾਉਣ ਲਈ ਕਿਚਨ ਟਿਸ਼ੂ 'ਤੇ ਤਲੇ ਹੋਏ ਪਕੌੜਿਆਂ ਨੂੰ ਹਟਾ ਦਿਓ। ਗਰਮਾ-ਗਰਮ ਮੂੰਗੀ ਦਾਲ ਪਕੌੜਿਆਂ ਨੂੰ ਹਰੀ ਚਟਨੀ ਜਾਂ ਟਮਾਟਰ ਦੀ ਚਟਨੀ ਨਾਲ ਸਰਵ ਕਰੋ।

ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

ਪਕੌੜਿਆਂ ਨੂੰ ਕਰਿਸਪ ਬਣਾਉਣ ਲਈ ਦਾਲ ਦਾ ਪੇਸਟ ਗਾੜ੍ਹਾ ਰੱਖੋ। ਤੁਸੀਂ ਚਾਹੋ ਤਾਂ ਮਿਸ਼ਰਣ ਵਿੱਚ ਬਾਰੀਕ ਕੱਟਿਆ ਪਿਆਜ਼ ਵੀ ਪਾ ਸਕਦੇ ਹੋ। ਮਸਾਲਿਆਂ ਦਾ ਸਵਾਦ ਆਪਣੀ ਮਰਜ਼ੀ ਅਨੁਸਾਰ ਬਦਲਿਆ ਜਾ ਸਕਦਾ ਹੈ।

ਨਵੇਂ ਸਾਲ ਤੇ ਘਰ 'ਚ ਬਣਾਓ ਪਨੀਰ ਬਰੈੱਡ ਪਕੌੜਾ