ਨਵੇਂ ਸਾਲ ਤੇ ਘਰ 'ਚ ਬਣਾਓ ਪਨੀਰ ਬਰੈੱਡ ਪਕੌੜਾ


By Neha diwan31, Dec 2024 03:20 PMpunjabijagran.com

ਸਮੱਗਰੀ:

ਬਰੈੱਡ- 8-10 ,ਪਨੀਰ 200 ਗ੍ਰਾਮ (ਪੀਸਿਆ ਹੋਇਆ) ,ਵੇਸਨ 1 ਕੱਪ, ਹਰੀ ਮਿਰਚ 2 (ਬਾਰੀਕ ਕੱਟੀ ਹੋਈ) ,ਅਦਰਕ - 1 ਇੰਚ (ਪੀਸਿਆ ਹੋਇਆ) ,ਧਨੀਆ ਪੱਤੇ - 1/2 ਕੱਪ (ਬਾਰੀਕ ਕੱਟਿਆ ਹੋਇਆ)

ਸਮੱਗਰੀ ਲਿਸਟ

ਲਾਲ ਮਿਰਚ ਪਾਊਡਰ - 1/2 ਚਮਚ, ਹਲਦੀ ਪਾਊਡਰ - 1/4 ਚਮਚ ,ਗਰਮ ਮਸਾਲਾ - 1/4 ਚਮਚ ,ਲੂਣ - ਸੁਆਦ ਅਨੁਸਾਰ ,ਤੇਲ - ਤਲ਼ਣ ਲਈ ,ਪਾਣੀ - ਲੋੜ ਅਨੁਸਾਰ

ਵਿਧੀ ਸਟੈਪ 1

ਇੱਕ ਕਟੋਰੀ ਵਿੱਚ ਪੀਸਿਆ ਹੋਇਆ ਪਨੀਰ, ਹਰੀ ਮਿਰਚ, ਅਦਰਕ, ਧਨੀਆ ਪੱਤਾ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।

ਸਟੈਪ 2

ਬਰੈੱਡ ਟੁਕੜਿਆਂ ਨੂੰ ਵਿਚਕਾਰੋਂ ਕੱਟੋ। ਹਰ ਬਰੈੱਡ ਸਲਾਈਸ 'ਤੇ ਤਿਆਰ ਸਟਫਿੰਗ ਫੈਲਾਓ ਅਤੇ ਇਕ ਹੋਰ ਸਲਾਈਸ ਨਾਲ ਢੱਕ ਦਿਓ।

ਸਟੈਪ 3

ਇੱਕ ਕਟੋਰੀ ਵਿੱਚ ਵੇਸਨ ਦਾ ਥੋੜਾ ਜਿਹਾ ਨਮਕ ਅਤੇ ਪਾਣੀ ਪਾ ਕੇ ਬੈਟਰ ਬਣਾ ਲਓ। ਘੋਲ ਨਾ ਤਾਂ ਬਹੁਤ ਮੋਟਾ ਅਤੇ ਨਾ ਹੀ ਬਹੁਤ ਪਤਲਾ ਹੋਣਾ ਚਾਹੀਦਾ ਹੈ। ਇੱਕ ਪੈਨ ਵਿੱਚ ਤੇਲ ਗਰਮ ਕਰੋ।

ਸਟੈਪ 4

ਭਰੀ ਹੋਈ ਬਰੈੱਡ ਨੂੰ ਬੈਟਰ ਵਿਚ ਡੁਬੋ ਕੇ ਗਰਮ ਤੇਲ ਵਿਚ ਪਾ ਦਿਓ। ਦੋਹਾਂ ਪਾਸਿਆਂ ਤੋਂ ਸੁਨਹਿਰੀ ਹੋਣ ਤੱਕ ਪਕਾਓ। ਟਮਾਟਰ ਦੀ ਚਟਨੀ ਜਾਂ ਹਰੀ ਚਟਨੀ ਨਾਲ ਗਰਮਾ-ਗਰਮ ਪਨੀਰ ਬਰੈੱਡ ਪਕੌੜੇ ਸਰਵ ਕਰੋ।

ਲਿਪ ਬਾਮ ਨਾਲ ਜੁੜੀਆਂ ਇਨ੍ਹਾਂ ਮਿੱਥਾਂ ਨੂੰ ਨਾ ਮੰਨੋ ਸੱਚ