ਆਟੇ ਨੂੰ ਗੁੰਨਦੇ ਸਮੇਂ ਮਿਲਾਓ ਇਹ ਚੀਜ਼, ਰੋਟੀ ਹੋ ਜਾਵੇਗੀ ਨਰਮ
By Neha diwan
2024-04-26, 14:49 IST
punjabijagran.com
ਰੋਟੀ ਬਣਾਉਣਾ
ਹਰ ਘਰ 'ਚ ਰੋਟੀਆਂ ਜ਼ਰੂਰ ਬਣਦੀਆਂ ਹਨ। ਜੇਕਰ ਰੋਟੀਆਂ ਨਰਮ, ਫੁਲਦਾਰ ਅਤੇ ਚੰਗੀ ਤਰ੍ਹਾਂ ਪਕੀਆਂ ਹੋਣ ਤਾਂ ਭੋਜਨ ਦਾ ਸਵਾਦ ਕਈ ਗੁਣਾ ਵੱਧ ਜਾਂਦਾ ਹੈ।
ਟਿਪਸ 1
ਇੱਕ ਭਾਂਡੇ ਵਿੱਚ ਪਾਣੀ ਪਾਓ ਤੇ ਉਸ ਵਿੱਚ 8 ਆਈਸ ਕਿਊਬ ਪਾਓ। ਬਰਫ਼ ਦੇ ਪਾਣੀ ਨਾਲ ਆਟਾ ਗੁਨ੍ਹੋ। ਆਟੇ ਨੂੰ ਗਿੱਲੇ ਕੱਪੜੇ ਨਾਲ ਢੱਕ ਦਿਓ, ਫਿਰ ਰੋਟੀਆਂ ਬਣਾਉਣਾ ਸ਼ੁਰੂ ਕਰ ਦਿਓ।
ਟਿਪਸ 2
ਕਈ ਤਰੀਕੇ ਹਨ ਜਿਨ੍ਹਾਂ ਨਾਲ ਰੋਟੀ ਨੂੰ ਹੋਰ ਨਰਮ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਆਟੇ ਨੂੰ ਗੁੰਨਦੇ ਸਮੇਂ ਤੇਲ ਦੀਆਂ ਕੁਝ ਬੂੰਦਾਂ ਮਿਲਾਈਆਂ ਜਾ ਸਕਦੀਆਂ ਹਨ।
ਟਿਪਸ 3
ਤੁਸੀਂ ਤੇਲ ਦੀ ਬਜਾਏ ਘਿਓ ਪਾ ਕੇ ਵੀ ਆਟੇ ਨੂੰ ਗੁੰਨ ਸਕਦੇ ਹੋ। ਇਸ ਨਾਲ ਵਧੀਆ ਰੋਟੀਆਂ ਬਣਦੀਆਂ ਹਨ।
ਟਿਪਸ 4
ਥੋੜਾ ਜਿਹਾ ਬੇਕਿੰਗ ਸੋਡਾ ਪਾ ਕੇ ਵੀ ਆਟੇ ਨੂੰ ਗੁੰਨ੍ਹ ਲਿਆ ਜਾਵੇ ਤਾਂ ਰੋਟੀਆਂ ਫੁੱਲੀਆਂ ਬਣ ਜਾਣਗੀਆਂ । ਕੋਸੇ ਪਾਣੀ ਵਿੱਚ ਹਲਕਾ ਜਿਹਾ ਬੇਕਿੰਗ ਸੋਡਾ ਪਾਓ ਅਤੇ ਫਿਰ ਆਟੇ ਨੂੰ ਗੁਨ੍ਹੋ।
ਟਿਪਸ 5
ਆਟੇ ਨੂੰ ਗੁੰਨਣ ਵੇਲੇ ਦੁੱਧ ਵੀ ਪਾਇਆ ਜਾ ਸਕਦਾ ਹੈ। ਦੁੱਧ ਨਾਲ ਆਟੇ ਦਾ ਸਵਾਦ ਨਹੀਂ ਬਦਲਦਾ ਪਰ ਰੋਟੀਆਂ ਬਹੁਤ ਨਰਮ ਹੋ ਜਾਂਦੀਆਂ ਹਨ।
ਟੂਥਪੇਸਟ ਨਾਲ ਗੰਦੀ ਸਫ਼ੈਦ ਕਮੀਜ਼ ਦੇ ਕਾਲਰ ਨੂੰ ਇਸ ਤਰ੍ਹਾਂ ਕਰੋ ਸਾਫ਼
Read More