ਚੂਹਿਆਂ ਨੇ ਕੀਤਾ ਹੋਇਆ ਹੈ ਤੁਹਾਡੇ 'ਨੱਕ 'ਚ ਦਮ', ਤਾਂ ਘਰੇਲੂ ਨੁਸਖਿਆਂ ਨਾਲ ਪਾਓ ਛੁਟਕਾਰਾ


By Neha Diwan2022-11-29, 12:14 ISTpunjabijagran.com

ਚੂਹੇ

ਛੋਟੇ ਦਿਸਣ ਵਾਲੇ ਚੂਹੇ ਅਕਸਰ ਸਾਡੇ ਨੱਕ 'ਚ ਦਮ ਕਰ ਦਿੰਦੇ ਹਨ। ਘਰ 'ਚ ਬਿਨ ਬੁਲਾਏ ਮਹਿਮਾਨਾਂ ਵਾਂਗ ਆਉਣ ਵਾਲੇ ਚੂਹੇ ਨਾ ਸਿਰਫ਼ ਘਰਾਂ 'ਚ ਗੰਦਗੀ ਸਗੋਂ ਚੀਜ਼ਾਂ ਨੂੰ ਕੁੱਤਰਣ 'ਚ ਵੀ ਬਹੁਤ ਮਾਹਿਰ ਹੁੰਦੇ ਹਨ।

ਕਰਦੇ ਨੇ ਨੁਕਸਾਨ

ਇਹ ਚੂਹੇ ਨਾ ਸਿਰਫ ਸਾਡੀਆਂ ਚੀਜ਼ਾਂ ਨੂੰ ਕੁਤਰ ਕੇ ਖਰਾਬ ਕਰਦੇ ਹਨ, ਸਗੋਂ ਕਈ ਵਾਰ ਸਾਡੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਵੀ ਜੂਠਾ ਕਰ ਦਿੰਦੇ ਹਨ, ਜਿਸ ਨਾਲ ਅਸੀਂ ਬਿਮਾਰ ਵੀ ਹੋ ਸਕਦੇ ਹਾਂ।

ਪਿਆਜ਼

ਪਿਆਜ਼ ਚੂਹਿਆਂ ਦੇ ਖਾਤਮੇ 'ਚ ਮਦਦਗਾਰ ਸਾਬਿਤ ਹੋਣਗੇ। ਦਰਅਸਲ, ਚੂਹਿਆਂ ਨੂੰ ਪਿਆਜ਼ ਦੀ ਗੰਧ ਬਿਲਕੁਲ ਵੀ ਪਸੰਦ ਨਹੀਂ ਹੁੰਦੀ। ਇਸ ਦੀ ਮਦਦ ਨਾਲ ਤੁਸੀਂ ਘਰ ਦੇ ਚੂਹਿਆਂ ਨੂੰ ਬਿਨਾਂ ਮਾਰੇ ਭਜਾ ਸਕਦੇ ਹੋ।

ਕਰੋ ਇਹ ਕੰਮ

ਇਸ ਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਹੋਵੇਗਾ। ਪਿਆਜ਼ ਦੇ 7-8 ਟੁਕੜੇ ਕੱਟ ਕੇ ਘਰ ਦੇ ਵੱਖ-ਵੱਖ ਹਿੱਸਿਆਂ 'ਚ ਰੱਖੋ। ਘਰ 'ਚ ਪਿਆਜ਼ ਦੀ ਮਹਿਕ ਆਉਂਦੇ ਹੀ ਚੂਹੇ ਦੁੰਮ ਦਬਾ ਕੇ ਘਰੋਂ ਭੱਜ ਜਾਣਗੇ।

ਲਾਲ ਮਿਰਚ

ਲਾਲ ਮਿਰਚ ਖਾਣ ਦੇ ਨਾਲ-ਨਾਲ ਭੋਜਨ ਦਾ ਸੁਆਦ ਵੀ ਵਧਾਉਂਦੀ ਹੈ, ਇਹ ਕੀੜੇ-ਮਕੌੜਿਆਂ ਨੂੰ ਭਜਾਉਣ 'ਚ ਵੀ ਕਾਫੀ ਕੰਮ ਆਉਂਦੀ ਹੈ। ਲਾਲ ਮਿਰਚ ਦੀ ਮਦਦ ਨਾਲ ਤੁਸੀਂ ਘਰ 'ਚ ਮੌਜੂਦ ਚੂਹਿਆਂ ਨੂੰ ਵੀ ਭਜਾ ਸਕਦੇ ਹੋ।

ਪੁਦੀਨਾ

ਇਸ ਦੇ ਲਈ ਤੁਹਾਨੂੰ ਚੂਹਿਆਂ ਦੀ ਬਿੱਲ ਤੇ ਘਰ ਦੇ ਕੁਝ ਹਿੱਸਿਆਂ 'ਚ ਪੁਦੀਨੇ ਦੀਆਂ ਪੱਤੀਆਂ ਨੂੰ ਕੁੱਟ ਕੇ ਰੱਖਣਾ ਹੋਵੇਗਾ। ਤੁਸੀਂ ਚਾਹੋ ਤਾਂ ਪੁਦੀਨੇ ਦੇ ਤੇਲ ਦੀ ਵੀ ਵਰਤੋਂ ਕਰ ਸਕਦੇ ਹੋ।

ਲੌਂਗ

ਲੌਂਗ, ਇਕ ਗਰਮ ਮਸਾਲੇ ਵਜੋਂ ਵਰਤੀ ਜਾਂਦੀ ਹੈ, ਚੂਹਿਆਂ ਨੂੰ ਭਜਾਉਣ 'ਚ ਵੀ ਤੁਹਾਡੀ ਮਦਦ ਕਰ ਸਕਦੀ ਹੈ। ਲੌਂਗ ਨੂੰ ਮਲਮਲ ਦੇ ਕੱਪੜੇ 'ਚ ਲਪੇਟ ਕੇ ਘਰ ਦੇ ਵੱਖ-ਵੱਖ ਹਿੱਸਿਆਂ 'ਤੇ ਰੱਖਣਾ ਹੋਵੇਗਾ।

ਲਸਣ

ਲਸਣ ਚੂਹਿਆਂ ਨੂੰ ਭਜਾਉਣ 'ਚ ਬਹੁਤ ਲਾਭਦਾਇਕ ਹੈ। ਲਸਣ ਦੀਆਂ ਕਲੀਆਂ ਨੂੰ ਕੱਟ ਕੇ ਪਾਣੀ 'ਚ ਭਿਓਂ ਲੈਣਾ। ਇਸ ਤੋਂ ਬਾਅਦ ਇਸ ਪਾਣੀ ਨੂੰ ਚੂਹਿਆਂ ਦੇ ਡੇਰਿਆਂ ਦੇ ਨੇੜੇ ਛਿੜਕ ਦਿਓ। ।ਲਸਣ ਦੀਆਂ ਕਲੀਆਂ ਨੂੰ ਸਿੱਧੇ ਵੀ ਰੱਖੋ।

Most Expensive Pen: ਕਰੋੜਾਂ 'ਚ ਹੈ ਇਸ ਪੈੱਨ ਦੀ ਕੀਮਤ, ਜਾਣੋ ਖਾਸੀਅਤ