ਪੰਜਾਬ 'ਚ ਇਸ ਜਗ੍ਹਾ ਦੁਸਹਿਰੇ 'ਤੇ ਅੱਜ ਵੀ ਹੁੰਦੀ ਹੈ ਰਾਵਣ ਦੀ ਪੂਜਾ


By Ramandeep Kaur2022-10-05, 10:12 ISTpunjabijagran.com

ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁੰਦੀ ਹੈ ਰਾਵਣ ਦੀ ਪੂਜਾ

ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਾਇਲ 'ਚ ਅਨੋਖੇ ਢੰਗ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਇੱਥੇ ਰਾਵਣ ਨੂੰ ਪੂਜਿਆ ਜਾਂਦਾ ਹੈ।

25 ਫੁੱਟ ਉੱਚੀ ਮੂਰਤੀ

ਪਾਇਲ ਵਿਖੇ ਲਗਭਗ 150 ਸਾਲ ਪੁਰਾਣਾ ਰਾਮ ਮੰਦਰ ਸੁਸ਼ੋਭਿਤ ਹੈ ਤੇ ਮੰਦਰ ਦੇ ਕੋਲ ਹੀ ਰਾਵਣ ਦੀ 25 ਫੁੱਟ ਉੱਚੀ ਪੱਕੀ ਮੂਰਤੀ ਬਣਾਈ ਹੋਈ ਹੈ। ਜਿਸ ਦੀ ਲੋਕ ਪੂਜਾ ਕਰਦੇ ਹਨ।

'ਦੂਬੇ' ਪਰਿਵਾਰਾਂ ਵੱਲੋਂ ਕੀਤੇ ਜਾਂਦੇ ਪ੍ਰਬੰਧ

ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਵਸੇ ਦੂਬੇ ਪਰਿਵਾਰਾਂ ਵੱਲੋਂ ਹਰ ਸਾਲ ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਤੇ ਵੱਖਰੇ ਢੰਗ ਨਾਲ ਦੁਸਹਿਰੇ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣਦੀਆਂ ਹਨ।

1834 ਈ. ਤੋਂ ਮਨਾਈ ਜਾਂਦੀ ਰਾਮਲੀਲ੍ਹਾ

1834 ਈ. ਤੋਂ ਹੁਣ ਤੱਕ ਇਸ ਅਸਥਾਨ 'ਤੇ ਰਾਮਲੀਲ੍ਹਾ ਮਨਾਈ ਜਾਂਦੀ ਹੈ ਤੇ ਪੂਜਾ ਲੰਕਾ ਪਤੀ ਰਾਵਣ ਦੀ ਕੀਤੀ ਜਾਂਦੀ ਹੈ। ਇਸ ਦੌਰਾਨ ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ ਤੇ ਸ੍ਰੀ ਗਣੇਸ਼ ਵੰਦਨਾ ਕੀਤੀ ਜਾਂਦੀ ਹੈ।

ਰਾਵਣ ਪੂਜਾ ਦੀ ਰਸਮ

ਦੂਬੇ ਪਰਿਵਾਰ ਦੇ ਪੁਰਖਿਆਂ ਤੋਂ ਚਲਦੀ ਆ ਰਹੀ ਰਵਾਇਤ ਮੁਤਾਬਕ, ਬੱਕਰੇ ਦੇ ਕੰਨ 'ਤੇ ਛੋਟਾ ਜਿਹਾ ਕੱਟ ਲਾ ਕੇ ਰਾਵਣ ਦੀ ਮੂਰਤੀ 'ਤੇ ਖ਼ੂਨ ਦਾ ਛਿੱਟਾ ਦਿੱਤਾ ਜਾਂਦਾ ਹੈ ਤੇ ਸ਼ਗਨ ਵਜੋਂ ਸ਼ਰਾਬ ਦਾ ਛਿੱਟਾ ਦਿੱਤਾ ਜਾਂਦਾ ਹੈ।

ਸੰਤਾਨ ਪ੍ਰਾਪਤੀ ਲਈ ਰਾਵਣ ਦੀ ਪੂਜਾ

ਇੱਥੇ ਰਾਵਣ ਦਾ ਪੁਤਲਾ ਜਲਾਇਆ ਨਹੀਂ ਜਾਂਦਾ। ਜਿਹੜੇ ਲੋਕਾਂ ਦੇ ਕੋਈ ਸੰਤਾਨ ਨਹੀਂ ਹੁੰਦੀ, ਉਹ ਸੰਤਾਨ ਪ੍ਰਾਪਤੀ ਲਈ ਇਸ ਦਿਨ ਇੱਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪੂਜਾ ਕਰਨ ਨਾਲ ਸੰਤਾਨ ਪ੍ਰਾਪਤੀ ਹੁੰਦੀ ਹੈ।

ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਬੁਰੇ ਸੁਪਨੇ, ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਉਪਾਅ