Dusky Look : ਸਾਂਵਲੇ ਰੰਗ ਕਾਰਨ ਝੇਲਿਆਂ ਇਨ੍ਹਾਂ ਅਦਾਕਾਰਾ ਨੇ ਰਿਜੈਕਸ਼ਨ


By Neha diwan2023-09-08, 16:05 ISTpunjabijagran.com

ਸੁੰਬਲ ਤੌਕੀਰ ਖਾਨ

'ਇਮਲੀ' ਫੇਮ ਅਦਾਕਾਰਾ ਸੁੰਬਲ ਤੌਕੀਰ ਖਾਨ ਨੂੰ ਵੀ ਆਪਣੇ ਸਾਂਵਲੇ ਰੰਗ ਦੇ ਕਾਰਨ ਬਹੁਤ ਸਾਰੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ।

ਕਸ਼ਮੀਰਾ ਸ਼ਾਹ

ਮਸ਼ਹੂਰ ਅਭਿਨੇਤਰੀ-ਮਾਡਲ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਪਤਨੀ ਕਸ਼ਮੀਰਾ ਸ਼ਾਹ ਨੂੰ ਵੀ ਆਪਣੇ ਕਾਲੇ ਰੰਗ ਦੇ ਕਾਰਨ ਕਈ ਵਾਰ ਟ੍ਰੋਲਿੰਗ ਅਤੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਹੈ।

ਕ੍ਰਤਿਕਾ ਸੇਂਗਰ

ਅਦਾਕਾਰਾ ਨੇ ਪੁਨਰ ਵਿਵਾਹ ਅਤੇ ਕਸਮ ਤੇਰੇ ਪਿਆਰ ਕੀ ਵਰਗੇ ਹਿੱਟ ਸ਼ੋਅ ਦਿੱਤੇ। ਪਰ ਉਸ ਨੂੰ ਵੀ ਆਪਣੇ ਰੰਗ ਕਾਰਨ ਬਹੁਤ ਸਾਰੇ ਰਿਜੈਕਸ਼ਨ ਦਾ ਸਾਹਮਣਾ ਪਿਆ।

ਨੀਆ ਸ਼ਰਮਾ

ਨੀਆ ਸਨਸਨੀਖੇਜ਼ ਲੁੱਕ ਤੇ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੰਦੀ ਹੈ। ਪਰ ਸ਼ੁਰੂਆਤੀ ਦੌਰ 'ਚ ਉਸ ਨੂੰ ਆਪਣੀ ਡਸਕੀ ਲੁੱਕ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।

ਬਰਖਾ ਬਿਸ਼ਟ

ਅਭਿਨੇਤਰੀ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਆਪਣੇ ਰੰਗ ਦੇ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਇਹ ਬੁਰਾ ਲੱਗਦਾ ਸੀ।

ਹਿਨਾ ਖਾਨ

ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ ਅਕਸ਼ਰਾ ਦਾ ਕਿਰਦਾਰ ਨਿਭਾ ਕੇ ਰਾਤੋ-ਰਾਤ ਮਸ਼ਹੂਰ ਹੋ ਚੁੱਕੀ ਅਭਿਨੇਤਰੀ ਹਿਨਾ ਖਾਨ ਨੂੰ ਵੀ ਆਪਣੇ ਡਸਕੀ ਲੁੱਕ ਕਾਰਨ ਕਾਫੀ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ।

ਪਾਰੁਲ ਚੌਹਾਨ

'ਸਪਨਾ ਬਾਬੁਲ ਕਾ-ਬਿਦਾਈ' ਫੇਮ ਅਭਿਨੇਤਰੀ ਪਾਰੁਲ ਚੌਹਾਨ ਨੂੰ ਵੀ ਕਈ ਵਾਰ ਆਪਣੇ ਡਸਕੀ ਲੁੱਕ ਕਾਰਨ ਨਕਾਰ ਦਿੱਤਾ ਗਿਆ ਸੀ। ਇਸ ਟੀਵੀ ਸੀਰੀਅਲ ਤੋਂ ਉਸ ਨੂੰ ਰਾਤੋ-ਰਾਤ ਪ੍ਰਸਿੱਧੀ ਮਿਲੀ।

ਉਲਕਾ ਗੁਪਤਾ

ਅਦਾਕਾਰਾ ਲਈ ਵੀ ਇਹ ਸਫਰ ਇੰਨਾ ਆਸਾਨ ਨਹੀਂ ਰਿਹਾ। ਇਸ ਤੋਂ ਪਹਿਲਾਂ ਅਭਿਨੇਤਰੀ ਨੂੰ ਆਪਣੇ ਰੰਗ ਕਾਰਨ ਕਈ ਵਾਰ ਠੁਕਰਾਏ ਜਾਣ ਦੇ ਦਰਦ ਦਾ ਸਾਹਮਣਾ ਕਰਨਾ ਪਿਆ ਹੈ।

Jawan Box Office : ਸਭ ਤੋਂ ਵੱਡੀ ਓਪਨਿੰਗ ਬਣੀ ਸ਼ਾਹਰੁਖ ਖਾਨ ਦੀ ਇਹ ਫਿਲਮ