ਆਪਣੇ ਡਾਂਸ ਦੇ ਦਮ 'ਤੇ ਬਾਲੀਵੁੱਡ 'ਚ ਜਗ੍ਹਾ ਬਣਾਉਣ ਵਾਲੀ ਹੈਲਨ ਦਾ ਜਨਮ 21 ਨਵੰਬਰ 1938 ਨੂੰ ਮਿਆਂਮਾਰ (ਬਰਮਾ) 'ਚ ਹੋਇਆ ਸੀ। ਅੱਜ ਹੈਲਨ ਆਪਣਾ 84ਵਾਂ ਜਨਮਦਿਨ ਮਨਾ ਰਹੀ ਹੈ।
ਹੈਲਨ ਦਾ ਬਚਪਨ ਬੇਹੱਦ ਗਰੀਬੀ 'ਚ ਬੀਤਿਆ। ਹੈਲਨ ਦੇ ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਮਾਂ ਨੇ ਇੱਕ ਬ੍ਰਿਟਿਸ਼ ਸੈਨਿਕ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਹੈਲਨ ਦਾ ਪੂਰਾ ਪਰਿਵਾਰ ਭਾਰਤ ਆ ਗਿਆ।
ਉਨ੍ਹਾਂ ਨੇ ਸ਼ਬਿਸਤਾਨ ਤੇ ਆਵਾਰਾ ਫਿਲਮਾਂ ਵਿੱਚ ਕੋਰਸ ਡਾਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
ਉਦੋਂ ਤੋਂ ਹੈਲਨ ਨਿਯਮਿਤ ਤੌਰ 'ਤੇ ਆਈਟਮ ਡਾਂਸਰ ਦੇ ਤੌਰ 'ਤੇ ਫਿਲਮਾਂ ਵਿੱਚ ਦਿਖਾਈ ਦਿੱਤੀ। ਸੋਲੋ ਡਾਂਸਰ ਵਜੋਂ ਉਨ੍ਹਾਂ ਦੀ ਪਹਿਲੀ ਫਿਲਮ
ਹੇਲਨ ਨੇ ਓਪੀ ਨਈਅਰ ਦੀ ਹਿੱਟ ਫਿਲਮ ਹਾਵੜਾ ਬ੍ਰਿਜ ਦੇ ਗੀਤ ਮੇਰਾ ਨਾਮ ਚਿਨ ਚਿਨ ਚੂ ਵਿੱਚ ਆਪਣੀ ਅਦਾਕਾਰੀ ਨਾਲ ਆਪਣੀ ਪਹਿਲੀ ਹਿੱਟ ਫਿਲਮ ਦਿੱਤੀ।
ਉਹ 700 ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਜਿਸ ਨੇ ਉਨ੍ਹਾਂ ਨੂੰ ਹਿੰਦੀ ਸਿਨੇਮਾ 'ਚ ਇੱਕ ਉੱਤਮ ਕਲਾਕਾਰ ਬਣਾਇਆ ਹੈ।
ਉਨ੍ਹਾਂ ਨੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਕਰਨ ਲਈ ਆਪਣੀ ਸਕੂਲ ਦੀ ਪੜ੍ਹਾਈ ਛੱਡ ਦਿੱਤੀ। ਹੈਲਨ ਨੇ ਕਿਹਾ 1958 'ਚ 19 ਸਾਲ ਦੀ ਸੀ ਜਦੋਂ ਉਸਨੂੰ ਹਾਵੜਾ ਬ੍ਰਿਜ 'ਚ ਆਪਣਾ ਪਹਿਲਾ ਵੱਡਾ ਬ੍ਰੇਕ ਮਿਲਿਆ।
ਹੈਲਨ ਦਾ ਪਹਿਲਾ ਵਿਆਹ 1957 'ਚ ਦਿਲ ਦੌਲਤ ਦੁਨੀਆ ਫੇਮ ਦੇ ਫਿਲਮ ਨਿਰਦੇਸ਼ਕ ਪ੍ਰੇਮ ਨਰਾਇਣ ਅਰੋੜਾ ਨਾਲ ਹੋਇਆ ਸੀ, ਜੋ ਉਨ੍ਹਾਂ ਤੋਂ 27 ਸਾਲ ਵੱਡੇ ਸਨ। 1974 'ਚ ਉਨ੍ਹਾਂ ਨੂੰ ਤਲਾਕ ਦੇ ਦਿੱਤਾ।
1981 ਵਿੱਚ ਉਨ੍ਹਾਂ ਨੇ ਸਲੀਮ ਖਾਨ ਨਾਲ ਵਿਆਹ ਕਰਵਾ ਲਿਆ। ਹੈਲਨ ਤੇ ਸਲੀਮ ਦੀ ਅਰਪਿਤਾ ਨਾਮ ਦੀ ਇੱਕ ਗੋਦ ਲਈ ਧੀ ਹੈ।
2009 'ਚ, ਹੈਲਨ ਨੂੰ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ