ਬਿੱਗ ਬੌਸ 16 'ਚ ਸੋਨੇ ਦੇ ਬੂਟਾਂ ਨਾਲ ਚਰਚਾ 'ਚ ਆਏ ਅਬਦੂ ਰੋਜ਼ਿਕ ਹਨ ਬੇਹੱਦ ਕਿਊਟ !


By Ramandeep Kaur2022-10-20, 13:30 ISTpunjabijagran.com

ਹਰਮਨਪਿਆਰਾ

ਅਬਦੂ 'ਬਿੱਗ ਬੌਸ 16' ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਅਬਦੂ ਅਜਿਹੇ ਪ੍ਰਤੀਯੋਗੀ ਹਨ ਜੋ ਬਿੱਗ ਬੌਸ ਦੇ ਘਰ 'ਚ ਹੀ ਨਹੀਂ ਸਗੋਂ ਬਾਹਰ ਵੀ ਸਾਰਿਆਂ ਦਾ ਦਿਲ ਜਿੱਤ ਰਹੇ ਹਨ।

ਉਮਰ

3 ਸਤੰਬਰ 2003 ਨੂੰ ਤਾਜਿਕਸਤਾਨ 'ਚ ਜਨਮੇ 19 ਸਾਲਾ ਅਬਦੂ ਰੋਜ਼ਿਕ ਤਜ਼ਾਕਿਸਤਾਨ ਦੇ ਰਹਿਣ ਵਾਲੇ ਹਨ, ਜੋ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਗਾਇਕ ਹਨ ਤੇ ਪੂਰੀ ਦੁਨੀਆ 'ਚ ਕਾਫੀ ਮਸ਼ਹੂਰ ਹਨ।

ਚਰਚਾ 'ਚ ਗੋਲਡਨ ਸ਼ੂਜ਼

ਬਿੱਗ ਬੌਸ ਦੇ ਘਰ 'ਚ ਅਬਦੂ ਰੋਜ਼ਿਕ ਦੇ ਬੂਟਾਂ ਦੀ ਕੀਮਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਅਬਦੂ ਦੇ ਬੂਟਾਂ ਦੀ ਕੀਮਤ ਸੁਣ ਕੇ ਹਰ ਕੋਈ ਉਨ੍ਹਾਂ ਨੂੰ ਚੋਰੀ ਕਰਨ ਦੀ ਗੱਲ ਕਰਦਾ ਸੀ।

ਇੰਨੀ ਹੈ ਬੂਟਾਂ ਦੀ ਕੀਮਤ

ਅਬਦੂ ਬਾਕੀ ਪ੍ਰਤੀਯੋਗੀਆਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਗੋਲਡਨ ਬੂਟਾਂ ਦੀ ਕੀਮਤ ਚਾਰ ਲੱਖ ਦਸ ਹਜ਼ਾਰ ਰੁਪਏ ਹੈ ਅਤੇ ਫਿਰ ਅਬਦੂ ਉਨ੍ਹਾਂ ਨੂੰ ਲੁਕੋ ਲੈਂਦੇ ਹਨ।

ਸੋਸ਼ਲ ਮੀਡੀਆ ਸੈਂਸੇਸ਼ਨ

ਅਬਦੂ ਰੋਜ਼ਿਕ ਆਪਣੇ ਗੀਤਾਂ ਦੀ ਬਦੌਲਤ ਦੁਨੀਆ ਭਰ 'ਚ ਸਟਾਰ ਬਣ ਗਏ ਹਨ। ਸੋਸ਼ਲ ਮੀਡੀਆ ਸੈਂਸੇਸ਼ਨ ਅਬਦੂ ਆਪਣਾ ਯੂਟਿਊਬ ਚੈਨਲ ਵੀ ਚਲਾਉਂਦੇ ਹਨ, ਜਿਸ ਦੇ ਹਜ਼ਾਰਾਂ ਸਬਸਕ੍ਰਾਈਬਰ ਹਨ।

ਰਿਕਟਸ ਬਿਮਾਰੀ ਤੋਂ ਨੇ ਪੀੜ੍ਹਤ

ਅਬਦੂ ਬਚਪਨ ਤੋਂ ਹੀ ਰਿਕਟਸ ਨਾਮ ਦੀ ਬਿਮਾਰੀ ਤੋਂ ਪੀੜ੍ਹਤ ਹਨ ਤੇ ਆਰਥਿਕ ਤੰਗੀ ਕਾਰਨ ਪਰਿਵਾਰ ਉਨ੍ਹਾਂ ਦਾ ਇਲਾਜ ਨਹੀਂ ਕਰਵਾ ਸਕਿਆ। ਅਜਿਹੇ 'ਚ ਉਨ੍ਹਾਂ ਦਾ ਕੱਦ ਛੋਟਾ ਰਿਹਾ ਪਰ ਪ੍ਰਤਿਭਾ ਦੇ ਲਿਹਾਜ਼ ਨਾਲ ਉਹ ਪਹਿਲਾਂ ਹੀ ਅਮੀਰ ਹੋ ਚੁੱਕਾ ਹੈ।

ਇਨਕਮ

ਅੱਜ ਅਬਦੂ ਇਕ ਦਿਨ 'ਚ ਲੱਖਾਂ ਰੁਪਏ ਕਮਾਉਣ ਦੇ ਨਾਲ ਸੋਸ਼ਲ ਮੀਡੀਆ ਅਤੇ ਬ੍ਰਾਂਡਸ ਤੋਂ ਵੀ ਕਾਫੀ ਕਮਾਈ ਕਰਦੇ ਹਨ। ਦੁਨੀਆ ਦੇ ਸਭ ਤੋਂ ਛੋਟੇ ਗਾਇਕ ਅਬਦੂ ਰੋਜ਼ਿਕ 20 ਕਰੋੜ ਦੀ ਜਾਇਦਾਦ ਦੇ ਮਾਲਕ ਹਨ।

ਗੋਲਡਨ ਵੀਜ਼ਾ

ਅਬਦੂ ਰੋਜ਼ਿਕ ਆਪਣੇ ਰੈਪ ਗੀਤ 'ਓਹੀ ਦਿਲੀ ਜੋਰ' ਨਾਲ ਵਰਲਡ ਫੇਮਸ ਹੋਏ। ਇਸ ਦੇ ਨਾਲ ਹੀ ਉਨ੍ਹਾਂ ਕੋਲ 10 ਸਾਲ ਲਈ ਆਬੂ ਧਾਬੀ ਦਾ ਗੋਲਡਨ ਵੀਜ਼ਾ ਵੀ ਹੈ।

ਸੋਸ਼ਲ ਮੀਡੀਆ ਇੰਫਲੂਐਂਸਰ 2022 ਅਵਾਰਡ

ਅਬਦੂ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ 2022 ਅਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਹੈ।

ਸਲਮਾਨ ਖਾਨ ਨਾਲ ਡੈਬਿਊ

ਜਲਦ ਹੀ ਅਬਦੂ ਰੋਜ਼ਿਕ ਸਲਮਾਨ ਖਾਨ ਨਾਲ 'ਕਿਸ ਕਾ ਭਾਈ ਕਿਸ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ।

ਅਵਨੀਤ ਕੌਰ ਨੇ ਬਲੈਕ ਪਟਿਆਲਾ ਸੂਟ ’ਚ ਉਡਾਏ ਫੈਨਜ਼ ਦੇ ਹੋਸ਼