ਕੀ ਤੁਹਾਨੂੰ ਵੀ ਸਰਦੀਆਂ 'ਚ ਆਉਂਦੈ ਪਸੀਨਾ ਤਾਂ ਹੋ ਸਕਦੀ ਹੈ ਇਹ ਬਿਮਾਰੀ
By Neha Diwan
2023-01-02, 13:52 IST
punjabijagran.com
ਪਸੀਨਾ ਆਉਣਾ
ਸਰੀਰ 'ਚ ਪਸੀਨਾ ਆਉਣਾ ਇਕ ਆਮ ਪ੍ਰਕਿਰਿਾ ਹੈ। ਗਰਮੀ ਦੇ ਮੌਸਮ 'ਚ ਪਸੀਨਾ ਆਉਣਾ ਆਮ ਗੱਲ ਹੈ ਪਰ ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਰਦੀਆਂ 'ਚ ਵੀ ਪਸੀਨਾ ਆਉਣ ਦੀ ਸਮੱਸਿਆ ਹੁੰਦੀ ਹੈ।
ਕੜਾਕੇ ਦੀ ਠੰਢ
ਬਿਨਾਂ ਕੋਈ ਮਿਹਨਤ ਕੀਤੇ ਵੀ ਲੋਕਾਂ ਨੂੰ ਕੜਾਕੇ ਦੀ ਠੰਢ 'ਚ ਪਸੀਨਾ ਆਉਣ ਲਗਦੈ ਇਸ ਗੱਲ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਸਰਦੀਆਂ 'ਚ ਪਸੀਨਾ ਆਉਣਾ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਲੋਅ ਸ਼ੂਗਰ ਲੈਵਲ
ਠੰਢ 'ਚ ਪਸੀਨਾ ਆਉਣ ਲੋਅ ਸ਼ੂਗਰ ਲੈਵਲ ਦਾ ਸੰਕੇਤ ਹੋ ਸਕਦਾ ਹੈ। ਸਰੀਰ ਵਿਚ ਸ਼ੂਗਰ ਦਾ ਲੈਵਲ ਘੱਟ ਹੋਣ ਕਾਰਨ ਸਰਦੀਆਂ 'ਚ ਪਸੀਨਾ ਆਉਂਦਾ ਹੈ।
ਹਾਈਪਰਹਾਈਡ੍ਰੋਸਿਸ
ਇਹ ਇਕ ਅਜਿਹੀ ਬਿਮਾਰੀ ਹੈ, ਜਿਸ ਵਿਚ ਮਰੀਜ਼ ਨੂੰ ਕਿਸੇ ਵੀ ਮੌਸਮ 'ਚ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ। ਜੇਕਰ ਤੁਸੀਂ ਵੀ ਸਰਦੀਆਂ 'ਚ ਆਪਣੇ ਚਿਹਰੇ, ਹਥੇਲੀਆਂ ਤੇ ਤਲੀਆਂ 'ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।
ਮੋਟਾਪਾ
ਮੋਟਾਪੇ ਕਾਰਨ ਸਰਦੀਆਂ 'ਚ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਵੀ ਸਰਦੀਆਂ 'ਚ ਪਸੀਨਾ ਆਉਣ ਲੱਗਦਾ ਹੈ।
ਲੋਅ ਬਲੱਡ ਪ੍ਰੈਸ਼ਰ
ਸਰਦੀਆਂ 'ਚ ਬਲੱਡ ਪ੍ਰੈਸ਼ਰ ਘੱਟ ਹੋਣ ਕਰਕੇ ਦਿਲ ਨੂੰ ਜਾਣ ਵਾਲੀਆਂ ਧਮਨੀਆਂ 'ਚ ਕੈਲਸ਼ੀਅਮ ਦੀ ਮਾਤਰਾ ਵਧਣ ਲਗਦੀ ਹੈ, ਜਿਸ ਕਾਰਨ ਇਹ ਬੰਦ ਹੋਣ ਲੱਗਦੀਆਂ ਹਨ।
ਮੈਨੋਪੌਜ਼
ਜੇਕਰ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਦੀਆਂ 'ਚ ਪਸੀਨਾ ਆਉਂਦਾ ਹੈ ਤਾਂ ਇਹ ਮੈਨੋਪੌਜ਼ ਦਾ ਸੰਕੇਤ ਹੋ ਸਕਦਾ ਹੈ।
ਹੋਲੀ ਤੇ ਬਣਾਓ ਮਿੱਠੇ ਸ਼ੱਕਰ ਪਾਰੇ, ਦੇਖੋ ਇਹ ਆਸਾਨ ਰੈਸਿਪੀ
Read More