ਹੋਲੀ ਤੇ ਬਣਾਓ ਮਿੱਠੇ ਸ਼ੱਕਰ ਪਾਰੇ, ਦੇਖੋ ਇਹ ਆਸਾਨ ਰੈਸਿਪੀ


By Neha diwan2024-03-22, 16:09 ISTpunjabijagran.com

ਹੋਲੀ ਦਾ ਤਿਉਹਾਰ

ਹੋਲੀ ਦਾ ਤਿਉਹਾਰ ਆ ਗਿਆ ਹੈ ਅਤੇ ਇਸ ਤਿਉਹਾਰ ਵਿੱਚ ਲੋਕ ਘਰ ਵਿੱਚ ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਪਕਵਾਨ ਤਿਆਰ ਕਰਦੇ ਹਨ।

ਮਿੱਠੇ ਸ਼ੱਖਰ ਪਾਰੇ

ਤੁਸੀਂ ਸਾਰਿਆਂ ਨੇ ਸ਼ੱਕਰ ਪਾਰੇ ਤਾਂ ਜ਼ਰੂਰ ਖਾਧੇ ਹੋਣਗੇ, ਇਸ ਲਈ ਅੱਜ ਅਸੀਂ ਤੁਹਾਡੇ ਨਾਲ ਇਸ ਦੀ ਰੈਸਿਪੀ ਲੈ ਕੇ ਆਏ ਹਾਂ।

ਸਮੱਗਰੀ

ਤਲ਼ਣ ਲਈ ਤੇਲ ,ਆਟੇ ਦਾ ਇੱਕ ਕਟੋਰਾ ,ਇੱਕ ਚੱਮਚ ਘਿਓ ,ਅੱਧਾ ਕਟੋਰਾ ਖੰਡ

ਸਟੈਪ 1

ਆਟੇ 'ਚ ਇਕ ਚੱਮਚ ਘਿਓ ਮਿਲਾ ਕੇ ਸਖਤ ਆਟਾ ਗੁੰਨ ਲਓ। ਆਟਾ ਗੁੰਨਣ ਤੋਂ ਬਾਅਦ ਇਸ ਨੂੰ ਗਿੱਲੇ ਕੱਪੜੇ ਨਾਲ ਢੱਕ ਕੇ 15-20 ਮਿੰਟ ਲਈ ਛੱਡ ਦਿਓ। ਇਕ ਪੈਨ ਵਿਚ ਚੀਨੀ ਤੇ ਪਾਣੀ ਨੂੰ ਮਿਲਾ ਕੇ ਸ਼ਰਬਤ ਬਣਾ ਲਓ

ਸਟੈਪ 2

ਜਦੋਂ ਸ਼ਰਬਤ ਉਬਲਣ ਲੱਗੇ ਤਾਂ ਗੈਸ ਬੰਦ ਕਰ ਦਿਓ। ਹੁਣ ਆਟੇ ਦਾ ਇੱਕ ਪੇੜਾ ਲਓ, ਇਸ ਨੂੰ ਰੋਟੀ ਤੋਂ ਥੋੜਾ ਮੋਟਾ ਰੋਲ ਕਰੋ, ਇਸ ਨੂੰ ਚਾਕੂ ਨਾਲ ਕੱਟੋ ਤੇ ਤੇਲ ਵਿੱਚ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 3

ਸ਼ੱਕਰ ਪਾਰੇ ਭੁੰਨਣ ਤੋਂ ਬਾਅਦ, ਇਸ ਨੂੰ ਠੰਢਾ ਹੋਣ ਦਿਓ ਤੇ ਇਸ ਨੂੰ ਸ਼ਰਬਤ ਵਿੱਚ ਪਾਓ ਅਤੇ ਮਿਕਸ ਕਰੋ। ਸ਼ਰਬਤ 'ਚ ਮਿਲਾ ਕੇ ਟ੍ਰੇ 'ਚ ਕੱਢ ਕੇ ਫੈਲਾਓ। ਸ਼ੱਕਰ ਪਾਰੇ ਸਰਵ ਕਰਨ ਲਈ ਤਿਆਰ ਹੈ।

Depression: ਤਣਾਅ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਸਾਨ ਟਿਪਸ