ਪਾਚਨ ਤੰਤਰ ਸਾਡੀ ਸਿਹਤ ਨੂੰ ਬਹੁਤ ਪ੍ਰਭਾਵਤ ਕਰਦਾ ਹੈ। ਇਹ ਸਾਡੇ ਖਾਣੇ ਨੂੰ ਪਚਾ ਕੇ ਉਸ ਖਾਣੇ ਨਾਲ ਸਰੀਰ ਨੂੰ ਪੋਸ਼ਕ ਤੱਤ ਪਹੁੰਚਾਉਣ 'ਚ ਖ਼ਾਸ ਭੂਮਿਕਾ ਨਿਭਾਉਂਦਾ ਹੈ। ਇਸ ਲਈ ਇਸ ਨੂੰ ਦਰੁੱਸਤ ਰੱਖਣਾ ਬੇਹੱਦ ਜ਼ਰੂਰੀ ਹੈ।
ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਨਾਲ ਅੰਤੜੀਆਂ ਦੀ ਸਫ਼ਾਈ, ਨਵੇਂ ਖ਼ੂਨ ਦਾ ਨਿਰਮਾਣ, ਭਾਰ ਘੱਟ ਕਰਨ ਤੇ ਚਮੜੀ ਨੂੰ ਚਮਦਕਾਰ ਬਣਾਉਣ 'ਚ ਮਦਦ ਮਿਲਦੀ ਹੈ।
ਭੋਜਨ ਤੋਂ ਤੁਰੰਤ ਬਾਅਦ ਚਾਹ ਜਾਂ ਕੌਫੀ ਨਾ ਪੀਓ, ਕਿਉਂਕਿ ਇਹ ਭੋਜਨ ਤੋਂ ਲੋਹ ਤੱਤ ਲੈਣ 'ਚ ਰੁਕਾਵਟ ਬਣਦੇ ਹਨ। ਭੋਜਨ ਤੋਂ ਤੁਰੰਤ ਬਾਅਦ ਹੀ ਨਾ ਸੌਂਵੋ, ਕਿਉਂਕਿ ਇਸ ਨਾਲ ਪੇਟ 'ਚ ਮੌਜੂਦ ਅਮਲ ਭੋਜਨ ਨਲੀ 'ਚ ਪਹੁੰਚ ਕੇ ਸੀਨੇ 'ਚ
ਖ਼ਰਾਬ ਪੇਟ ਸਮੇਂ ਦਹੀਂ ਖਾਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਪੇਟ ਨੂੰ ਤੁਰੰਤ ਠੰਡਕ ਪ੍ਰਦਾਨ ਕਰਦਾ ਹੈ।
ਇਹ ਪਾਚਨ ਸਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਦਾ ਵਧੀਆ ਤਰੀਕਾ ਹੈ। ਇਹ ਖ਼ਾਂਸੀ, ਜ਼ੁਕਾਮ, ਉਲਟੀਆਂ ਅਤੇ ਗਲੇ ਦੀ ਖਾਰਸ਼ ਤੋਂ ਰਾਹਤ ਦਿਵਾਉਂਦਾ ਹੈ।
ਮੇਥੀ ਦਾਣਾ ਅਤੇ ਦਹੀਂ ਮਿਲਾ ਕੇ ਖਾਣ ਨਾਲ ਪੇਟ ਦਰਦ ਅਤੇ ਉਲਟੀਆਂ ਤੋਂ ਤੁਰੰਤ ਰਾਹਤ ਮਿਲਦੀ ਹੈ।
ਕਾਲੀ ਮਿਰਚ ਪਾਚਨ ਸ਼ਕਤੀ ਸੁਧਾਰਣ, ਭੁੱਖ ਵਧਾਉਣ ਅਤੇ ਪੇਟ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ 'ਚ ਅਸਰਦਾਰ ਹੁੰਦੀ ਹੈ। ਇਹ ਪੇਟ ਗੈਸ ਨੂੰ ਵੀ ਦੂਰ ਕਰਦੀ ਹੈ।