ਘਰ 'ਚ ਬਣਾਓ ਸਿਹਤਮੰਦ Chicken Lasagne, ਸਭ ਨੂੰ ਆਏਗਾ ਪਸੰਦ


By Neha Diwan2023-04-05, 16:04 ISTpunjabijagran.com

Chicken Lasagne

ਅਜਿਹੇ 'ਚ ਜੇਕਰ ਤੁਸੀਂ ਇਸ ਹਫਤੇ ਦੇ ਅੰਤ 'ਚ ਕੁਝ ਵੱਖ-ਵੱਖ ਨਾਨ-ਵੈਜ ਰੈਸਿਪੀ ਨੂੰ ਅਜ਼ਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ Chicken Lasagne ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ।

Chicken Lasagne ਕੀ ਹੈ?

ਇਸ ਸੁਆਦੀ ਪਕਵਾਨ ਵਿੱਚ, ਚਿਕਨ ਦੇ ਟੁਕੜਿਆਂ ਨੂੰ ਮੈਰੀਨੇਟ ਕਰਕੇ ਤਿਆਰ ਕੀਤਾ ਜਾਂਦਾ ਹੈ। ਇਸ ਸੁਆਦੀ ਪਕਵਾਨ ਵਿੱਚ ਸਾਸ, ਮੱਖਣ, ਆਟਾ ਅਤੇ ਹੋਰ ਬਹੁਤ ਸਾਰੀਆਂ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਇਟਾਲੀਅਨ ਡਿਸ਼ ਹੈ

ਇਸ ਨਾਨ-ਵੈਜ ਡਿਸ਼ ਨੂੰ ਇਟਲੀ ਦੇ ਨਾਲ-ਨਾਲ ਭਾਰਤ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਟਾਲੀਅਨ ਡਿਸ਼ ਖਾਣ ਦੇ ਸ਼ੌਕੀਨ ਹੋ ਤਾਂ ਆਓ ਜਾਣਦੇ ਹਾਂ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ।

ਸਮੱਗਰੀ

ਚਿਕਨ 250 ਗ੍ਰਾਮ, ਮੈਦਾ 2 ਕੱਪ, ਆਂਡਾ 1, ਕਾਲੀ ਮਿਰਚ ਪਾਊਡਰ, ਲਾਲ ਮਿਰਚ ਪਾਊਡਰ, ਪਨੀਰ 1 ਕੱਪ, ਟਮਾਟਰ ਦੀ ਚਟਣੀ, ਨਮਕ, ਨਿੰਬੂ ਦਾ ਰਸ - 1/2 ਚੱਮਚ, ਧਨੀਆ ਪੱਤੇ - 1/2, ਚਿਕਨ ਮਸਾਲਾ - 1/2 ਚੱਮਚ

Chicken Lasagneਕਿਵੇਂ ਬਣਾਉਣਾ ਹੈ ਸਟੈਪ 1

ਸਭ ਤੋਂ ਪਹਿਲਾਂ ਚਿਕਨ ਨੂੰ ਸਾਫ਼ ਕਰੋ ਅਤੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਇੱਥੇ, ਮੈਦਾ ਵਿੱਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਚਿਕਨ ਨੂੰ ਇੱਕ ਬਰਤਨ ਵਿੱਚ ਪਾ ਦਿਓ।

ਸਟੈਪ 2

ਇਸ ਤੋਂ ਬਾਅਦ ਇਸ ਵਿਚ ਨਮਕ, ਮਿਰਚ ਪਾਊਡਰ, ਧਨੀਆ ਪੱਤਾ, ਪਾਰਸਲੇ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਹੁਣ ਬੇਕਿੰਗ ਬਾਊਲ 'ਚ ਮੈਦਾ ਪਾਓ ਤੇ ਪਤਲੀ ਪਰਤ ਬਣਾ ਲਓ ਤੇ ਚਿਕਨ ਬੈਟਰ ਨੂੰ ਬਰਾਬਰ ਫੈਲਾਓ।

ਸਟੈਪ 3

ਚਿਕਨ ਦੇ ਉੱਪਰ ਪਨੀਰ, ਚਿਕਨ ਮਸਾਲਾ ਤੇ ਕਾਲੀ ਮਿਰਚ ਪਾਊਡਰ ਪਾਓ। ਹੁਣ ਦੁਬਾਰਾ ਚਿਕਨ ਦੇ ਉੱਪਰ ਮੈਦਾ ਲੇਅਰ ਲਗਾਓ ਅਤੇ ਇੱਕ ਪਰਤ ਬਣਾਉ ਤੇ ਇਸ ਨੂੰ ਓਵਨ ਵਿੱਚ ਪਾਓ ਅਤੇ ਲਗਭਗ 20 ਮਿੰਟ ਤਕ ਬੇਕ ਕਰੋ।

20 ਮਿੰਟ ਬਾਅਦ ਓਵਨ 'ਚੋਂ ਕੱਢ ਕੇ ਟਮਾਟਰ ਦੀ ਚਟਣੀ ਨਾਲ ਸਰਵ ਕਰੋ।

ਘਰ 'ਚ ਇਸ ਤਰ੍ਹਾਂ ਬਣਾਓ ਮਸਾਲੇਦਾਰ ਅਰਬੀ, ਟ੍ਰਾਈ ਕਰੋ ਇਹ ਤਰੀਕਾ