ਇਨ੍ਹੀਂ ਦਿਨੀਂ ਸ਼ੂਗਰ ਦੀ ਸਮੱਸਿਆ ਕਾਫੀ ਵੱਧ ਗਈ ਹੈ। ਲੋਕ ਛੋਟੀ ਉਮਰ ਵਿੱਚ ਹੀ ਇਸ ਦਾ ਸ਼ਿਕਾਰ ਹੋਣ ਲੱਗ ਪਏ ਹਨ। ਪਰ ਸਹੀ ਖਾਣ-ਪੀਣ ਦੀਆਂ ਆਦਤਾਂ ਤੇ ਸਹੀ ਲਾਈਫਸਟਾਈਲ ਨਾਲ ਇਸ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
ਡਾਇਬਟੀਜ਼ ਸ਼ੁਰੂ ਹੁੰਦੀ ਹੈ ਤਾਂ ਇਸ ਦੇ ਕਈ ਲੱਛਣ ਸਾਡੇ ਸਰੀਰ ਵਿੱਚ ਦਿਖਾਈ ਦੇਣ ਲੱਗ ਪੈਂਦੇ ਹਨ। ਸ਼ੂਗਰ ਵਿੱਚ ਸਰੀਰ ਵਿੱਚ ਇਨਸੁਲਿਨ ਹਾਰਮੋਨ ਦਾ ਉਤਪਾਦਨ ਘੱਟ ਜਾਂਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਵਧਣ ਲੱਗਦੀ ਹੈ।
ਮੋਟਾਪਾ ਸ਼ੂਗਰ ਦੇ ਕਾਰਨਾਂ ਵਿੱਚੋਂ ਇੱਕ ਹੈ। ਜੇ ਤੁਹਾਡੇ ਪੇਟ ਦੇ ਆਲੇ-ਦੁਆਲੇ ਵਾਧੂ ਚਰਬੀ ਜਮ੍ਹਾਂ ਹੋ ਰਹੀ ਹੈ ਜਾਂ ਤੁਹਾਡੀ ਪਿੱਠ ਦੀ ਚਰਬੀ ਅਚਾਨਕ ਵਧ ਰਹੀ ਹੈ, ਤਾਂ ਇਹ ਸ਼ੂਗਰ ਦਾ ਲੱਛਣ ਹੋ ਸਕਦਾ ਹੈ।
ਭੁੱਖ ਤੇ ਪਿਆਸ ਵੀ ਪ੍ਰਭਾਵਿਤ ਹੁੰਦੀ ਹੈ। ਜੇ ਅਚਾਨਕ ਭੁੱਖ ਵਧ ਗਈ ਹੈ ਜਾਂ ਤੁਹਾਨੂੰ ਜ਼ਿਆਦਾ ਪਾਣੀ ਪੀਣ ਦੀ ਇੱਛਾ ਮਹਿਸੂਸ ਹੋ ਰਹੀ ਹੈ, ਤੁਸੀਂ ਜ਼ਿਆਦਾ ਪਿਸ਼ਾਬ ਕਰ ਰਹੇ ਹੋ, ਤਾਂ ਇੱਕ ਵਾਰ ਆਪਣੀ ਬਲੱਡ ਸ਼ੂਗਰ ਦੀ ਜਾਂਚ ਕਰਵਾਓ।
ਜੇ ਤੁਸੀਂ ਚਮੜੀ 'ਤੇ ਕੁਝ ਟੈਗਸ ਦੇਖ ਰਹੇ ਹੋ, ਗਰਦਨ ਦੇ ਆਲੇ-ਦੁਆਲੇ ਦੀ ਚਮੜੀ ਕਾਲੀ ਹੋਣ ਲੱਗੀ ਹੈ ਜਾਂ ਚਮੜੀ ਦੀ ਲਾਗ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰ ਰਹੀ ਹੈ, ਤਾਂ ਇਹ ਸ਼ੂਗਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਜੇ ਤੁਸੀਂ ਬਹੁਤ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਵੀ ਸ਼ੂਗਰ ਦਾ ਲੱਛਣ ਹੋ ਸਕਦਾ ਹੈ। ਹਮੇਸ਼ਾ ਥਕਾਵਟ ਮਹਿਸੂਸ ਕਰਨਾ ਕਈ ਬਿਮਾਰੀਆਂ ਦੀ ਨਿਸ਼ਾਨੀ ਹੋ ਸਕਦੀ ਹੈ।