ਹਰ ਔਰਤ ਨੂੰ ਪੀਰੀਅਡ ਦੇ ਦੌਰਾਨ ਵੱਖ-ਵੱਖ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਕੁਝ ਔਰਤਾਂ ਦਾ ਮੂਡ ਸਵਿੰਗ ਜ਼ਿਆਦਾ ਹੁੰਦਾ ਹੈ ਤਾਂ ਕੁਝ ਔਰਤਾਂ ਦੇ ਸਰੀਰ 'ਚ ਦਰਦ ਜ਼ਿਆਦਾ ਹੁੰਦਾ ਹੈ।
ਜੇ ਹੈਵੀ ਫਲੋਅ ਹੈ ਤਾਂ ਤੁਹਾਨੂੰ ਐਸਟ੍ਰੋਜਨਿਕ ਭੋਜਨ ਜਿਵੇਂ ਕਿ ਡੇਅਰੀ ਉਤਪਾਦ, ਸੋਇਆ, ਚੀਨੀ ਅਤੇ ਬਾਜ਼ਾਰੀ ਸੋਡਾ ਡਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਸੀਂ ਫਲ, ਮੇਵੇ, ਬੀਜ ਅਤੇ ਸਬਜ਼ੀਆਂ ਖਾ ਸਕਦੇ ਹੋ।
ਕੁਝ ਸਬਜ਼ੀਆਂ ਨੂੰ ਪੀਰੀਅਡਜ਼ ਦੌਰਾਨ ਵਹਾਅ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ 'ਚ ਬ੍ਰੋਕਲੀ, ਗੋਭੀ ਅਤੇ ਫੁੱਲ ਗੋਭੀ ਵਰਗੀਆਂ ਕਰੂਸਿਫੇਰਸ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਹੈਵੀ ਫਲੋਅ ਨੂੰ ਕੰਟਰੋਲ ਕਰਨ ਲਈ ਓਮੇਗਾ-3 ਨੂੰ ਜ਼ਰੂਰੀ ਖਣਿਜ ਮੰਨਿਆ ਜਾਂਦੈ।ਸਾਲਮਨ, ਮੈਕਰੇਲ ਫਿਸ਼, ਫਲੈਕਸਸੀਡ ਜਾਂ ਅਖਰੋਟ ਵਰਗੇ ਭੋਜਨ ਖਾ ਸਕਦੇ ਹੋ।
ਰੋਜ਼ਾਨਾ ਕਸਰਤ ਕਰਨ ਨਾਲ ਭਾਰ ਅਤੇ ਹਾਰਮੋਨਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜ਼ਿਆਦਾ ਭਾਰ ਹੋਣ ਕਾਰਨ ਸਰੀਰ ਜ਼ਿਆਦਾ ਐਸਟ੍ਰੋਜਨ ਹਾਰਮੋਨ ਪੈਦਾ ਕਰਦਾ ਹੈ, ਜਿਸ ਨਾਲ ਹੈਵੀ ਫਲੋਅ ਹੋ ਸਕਦਾ ਹੈ।
ਇਸ ਸਮੱਸਿਆ ਨੂੰ ਸਹੀ ਇਲਾਜ ਤੇ ਸਿਹਤਮੰਦ ਖੁਰਾਕ ਨਾਲ ਕਾਬੂ ਕੀਤਾ ਜਾ ਸਕਦਾ ਹੈ। ਮਾਹਰਾਂ ਦੁਆਰਾ ਦਿੱਤੇ ਗਏ ਇਹ ਸੁਝਾਅ ਵੀ ਬਹੁਤ ਫਾਇਦੇਮੰਦ ਹੋ ਸਕਦੇ ਹਨ।