ਰੋਜ਼ਾਨਾ 10 ਹਜ਼ਾਰ ਕਦਮ ਤੁਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਵਿਅਕਤੀ ਦੀ ਕਾਰਡੀਓਵੈਸਕੁਲਰ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਡਿਮੇਨਸ਼ੀਆ ਅਤੇ ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ।
ਜੋ ਲੋਕ ਫਿਟਨੈਸ ਪ੍ਰੇਮੀ ਹਨ, ਉਹ ਦਿਨ ਵਿੱਚ 10 ਹਜ਼ਾਰ ਕਦਮਾਂ ਦਾ ਟੀਚਾ ਪੂਰਾ ਕਰਨ ਵਿੱਚ ਬਹੁਤ ਉਤਸ਼ਾਹ ਦਿਖਾਉਂਦੇ ਹਨ।
ਜੋ ਲੋਕ ਇੱਕ ਦਿਨ ਵਿੱਚ ਲਗਪਗ 7000 ਕਦਮ ਤੁਰਦੇ ਹਨ ਉਹਨਾਂ ਵਿੱਚ ਘੱਟ ਤੁਰਨ ਵਾਲੇ ਲੋਕਾਂ ਦੇ ਮੁਕਾਬਲੇ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ। ਕਈ ਆਲਸੀ ਲਾਈਫਸਟਾਈਲ ਕਾਰਨ 4,000-5,000 ਕਦਮ ਵੀ ਨਹੀਂ ਤੁਰ ਪਾਉਂਦੇ।
ਫਿਟਨੈਸ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਆਮ ਤੌਰ 'ਤੇ 10,000 ਕਦਮ ਫਿਟਨੈਸ ਨਾਲ ਜੁੜੇ ਹੁੰਦੇ ਹਨ, ਪਰ ਹਰ ਕਿਸੇ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਦੇ ਅਨੁਸਾਰ ਕਦਮ ਚੁੱਕਣੇ ਚਾਹੀਦੇ ਹਨ।
ਇਹ ਜ਼ਰੂਰੀ ਨਹੀਂ ਕਿ ਸੈਰ ਕਰਨ ਲਈ ਨਿਕਲਣ ਨਾਲ ਹੀ ਤੁਹਾਡੇ ਕਦਮ ਪੂਰੇ ਹੋਣਗੇ। ਧਿਆਨ ਰਹੇ ਕਿ ਛੋਟੇ-ਮੋਟੇ ਕੰਮਾਂ ਲਈ ਵੀ ਕਦਮ ਪੂਰੇ ਹੁੰਦੇ ਰਹਿੰਦੇ ਹਨ। ਪੌੜੀਆਂ ਦੀ ਵਰਤੋਂ ਕਰਨਾ, ਪੈਦਲ ਚੱਲਣਾ।
ਰੋਜ਼ਾਨਾ ਸਰੀਰਕ ਕਸਰਤ ਤੁਹਾਨੂੰ ਫਿੱਟ ਰੱਖਣ ਵਿੱਚ ਮਦਦ ਕਰਦੀ ਹੈ, ਪਰ ਸੱਚਾਈ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਸਰਤ ਬੈਠਣ ਨਾਲੋਂ ਬਿਹਤਰ ਹੈ ਜੇ ਦਿਨ ਵਿੱਚ ਅੱਧਾ ਘੰਟਾ ਵੀ ਚੱਲਦੇ ਹੋ ਤਾਂ ਉਹ ਤਿੰਨ ਹਜ਼ਾਰ ਹੋਰ ਕਦਮ ਵਧਾਓ।
ਰੋਜ਼ਾਨਾ 3000 ਤੋਂ 4000 ਕਦਮ ਵੀ ਤੁਹਾਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਨ। ਜੇ ਤੁਹਾਨੂੰ ਦਿਨ ਦੇ ਦੌਰਾਨ ਕਦਮਾਂ ਨੂੰ ਪੂਰਾ ਕਰਨ ਲਈ ਸਮਾਂ ਕੱਢਣਾ ਮੁਸ਼ਕਲ ਹੋ ਰਿਹਾ ਹੈ, ਤਾਂ ਤੁਸੀਂ ਹਰ ਸਮੇਂ ਥੋੜ੍ਹੀ ਜਿਹੀ ਸੈਰ ਕਰ ਸਕਦੇ ਹੋ।
ਹਰ ਅੱਧੇ ਘੰਟੇ ਲਈ ਫ਼ੋਨ 'ਚ ਅਲਾਰਮ ਸੈੱਟ ਕਰੋ ਤਾਂ ਜੋ ਤੁਹਾਨੂੰ ਯਾਦ ਰਹੇ ਕਿ ਤੁਹਾਨੂੰ 5 ਮਿੰਟ ਚੱਲਣਾ ਹੈ। ਜੇ ਤੁਹਾਡੇ ਲਈ ਡੈਸਕ ਛੱਡਣਾ ਅਸੰਭਵ ਹੈ ਤਾਂ ਤੁਸੀਂ ਇੱਕ ਥਾਂ 'ਤੇ ਖੜ੍ਹੇ ਹੋ ਕੇ ਆਪਣੀਆਂ ਲੱਤਾਂ ਹਿਲਾ ਸਕਦੇ ਹੋ।