ਅਦਰਕ ਦਾ ਨਾਂ ਸੁਣਦਿਆਂ ਹੀ ਸਭ ਤੋਂ ਪਹਿਲਾਂ ਜੋ ਲੋਕਾਂ ਦੇ ਦਿਮਾਗ 'ਚ ਆਉਂਦਾ ਹੈ ਉਹ ਹੈ ਇਸ ਤੋਂ ਬਣੀ ਚਾਹ। ਅਦਰਕ ਦੀ ਚਾਹ ਚਾਹ ਪ੍ਰੇਮੀਆਂ ਦੀ ਪਹਿਲੀ ਪਸੰਦ ਹੈ।
ਆਪਣੇ ਔਸ਼ਧੀ ਗੁਣਾਂ ਕਾਰਨ ਅਦਰਕ ਕਈ ਸਮੱਸਿਆਵਾਂ ਦੇ ਇਲਾਜ 'ਚ ਮਦਦਗਾਰ ਹੁੰਦੈ। ਇਹ ਮਤਲੀ, ਪਾਚਨ ਸੰਬੰਧੀ ਸਮੱਸਿਆਵਾਂ, ਜ਼ੁਕਾਮ ਅਤੇ ਖਾਂਸੀ ਵਰਗੀਆਂ ਆਮ ਮੌਸਮੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।
ਸੁੱਕਾ ਅਦਰਕ ਤਾਜ਼ੇ ਅਦਰਕ ਨੂੰ ਸੁਕਾ ਕੇ ਬਾਰੀਕ ਪੀਸ ਕੇ ਬਣਾਇਆ ਜਾਂਦੈ। ਇਹ ਪਾਚਨ ਕਿਰਿਆ ਨੂੰ ਸੁਧਾਰਨ, ਮਾਸਪੇਸ਼ੀਆਂ ਅਤੇ ਜੋੜਾਂ ਦੇ ਦਰਦ ਅਤੇ ਖੰਘ, ਜ਼ੁਕਾਮ ਅਤੇ ਗਲੇ ਦੇ ਦਰਦ ਤੋਂ ਰਾਹਤ ਪ੍ਰਦਾਨ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।
ਤਾਜ਼ੇ ਅਦਰਕ, ਆਪਣੇ ਕੱਚੇ ਅਤੇ ਕੁਦਰਤੀ ਰੂਪ ਵਿੱਚ, ਇਸਦੇ ਚਿਕਿਤਸਕ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਥੋੜ੍ਹਾ ਮਸਾਲੇਦਾਰ ਅਤੇ ਸੁਆਦ ਵਿਚ ਥੋੜ੍ਹਾ ਮਿੱਠਾ ਹੁੰਦਾ ਹੈ
ਸੁੱਕਾ ਤੇ ਤਾਜਾ ਅਦਰਕ ਦੋਵੇਂ ਹੀ ਕਈ ਸਿਹਤ ਲਾਭ ਪ੍ਰਦਾਨ ਕਰਦੇ ਹਨ। ਹਾਲਾਂਕਿ, ਜਦੋਂ ਦੋਵਾਂ ਵਿੱਚੋਂ ਕਿਸੇ ਦੀ ਗੱਲ ਆਉਂਦੀ ਹੈ, ਤਾਂ ਇਹ ਫੈਸਲਾ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ।
ਤਾਜ਼ੇ ਅਦਰਕ ਨੂੰ ਸੁਕਾਉਣ ਤੋਂ ਬਾਅਦ ਇਸਦੇ ਐਂਟੀਆਕਸੀਡੈਂਟ ਤੱਤ ਵਧਦੇ ਹਨ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਤਾਜ਼ੇ ਅਦਰਕ ਵਿੱਚ ਐਂਟੀਆਕਸੀਡੈਂਟਸ ਦੀ ਕਮੀ ਹੁੰਦੀ ਹੈ।
2013 ਵਿੱਚ ਪਬਮੇਡ ਸੈਂਟਰਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਤਾਜ਼ਾ ਅਦਰਕ ਸਾਹ ਪ੍ਰਣਾਲੀ ਦੀ ਰੱਖਿਆ ਵਿੱਚ ਮਦਦ ਕਰ ਸਕਦਾ ਹੈ, ਜਦੋਂ ਕਿ ਸੁੱਕਿਆ ਅਦਰਕ ਉਹੀ ਪ੍ਰਭਾਵ ਪੈਦਾ ਨਹੀਂ ਕਰਦਾ ਹੈ।
ਮੌਸਮੀ ਫਲੂ, ਜ਼ੁਕਾਮ, ਖੰਘ ਤੇ ਸਾਹ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਾਜ਼ੇ ਅਦਰਕ ਦੀ ਬਜਾਏ ਸੁੱਕੇ ਅਦਰਕ ਦਾ ਪਾਣੀ ਜਾਂ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।