ਇਸ ਸਮੇਂ ਗਲਤੀ ਨਾਲ ਵੀ ਚਾਹ ਜਾਂ ਕੌਫੀ ਨਾ ਪੀਓ
By Neha diwan
2024-07-27, 16:41 IST
punjabijagran.com
ਚਾਹ ਜਾਂ ਕੌਫੀ
ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਦੇ ਕੱਪ ਨਾਲ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਉਨ੍ਹਾਂ ਨੂੰ ਊਰਜਾ ਮਿਲਦੀ ਹੈ ਅਤੇ ਉਹ ਤਾਜ਼ਾ ਮਹਿਸੂਸ ਕਰਦੇ ਹਨ।
ਸਿਹਤ ਤੇ ਪ੍ਰਭਾਵ
ਤੁਸੀਂ ਜਾਣਦੇ ਹੋ ਚਾਹ ਹੋਵੇ ਜਾਂ ਕੌਫੀ, ਜੇਕਰ ਤੁਸੀਂ ਬਿਨਾਂ ਸੋਚੇ ਸਮਝੇ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਸਵੇਰੇ ਖਾਲੀ ਪੇਟ ਪੀਣਾ
ਜੇ ਤੁਸੀਂ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਗਲਤੀ ਨਾਲ ਵੀ ਅਜਿਹਾ ਨਹੀਂ ਕਰਨਾ ਚਾਹੀਦਾ। ਤੁਹਾਡੇ ਸਰੀਰ ਵਿੱਚ ਕੋਰਟੀਸੋਲ ਦਾ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਸੌਣ ਤੋਂ ਪਹਿਲਾਂ
ਮੈਡੀਕਲ ਸਾਇੰਸ ਦੇ ਮੁਤਾਬਕ ਜੇਕਰ ਤੁਸੀਂ ਰਾਤ ਨੂੰ 10 ਵਜੇ ਸੌਂਦੇ ਹੋ ਤਾਂ ਤੁਹਾਨੂੰ ਉਸ ਤੋਂ ਲਗਰਗ 6 ਘੰਟੇ ਪਹਿਲਾਂ ਚਾਹ ਜਾਂ ਕੌਫੀ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਲਿਵਰ ਦਾ ਡਿਟੌਕਸ
ਜੇਕਰ ਤੁਸੀਂ ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਚਾਹ ਜਾਂ ਕੌਫੀ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਤੁਹਾਡੀ ਨੀਂਦ 'ਤੇ ਬੁਰਾ ਪ੍ਰਭਾਵ ਪੈਂਦਾ, ਇਸ ਨਾਲ ਤੁਹਾਡਾ ਲਿਵਰ ਵੀ ਬਿਹਤਰ ਤਰੀਕੇ ਨਾਲ ਡਿਟੌਕਸ ਨਹੀਂ ਹੁੰਦੈ।
ਭੋਜਨ ਨਾਲ
ਚਾਹ ਅਤੇ ਕੌਫੀ ਦੀ ਪ੍ਰਕਿਰਤੀ ਤੇਜ਼ਾਬੀ ਹੁੰਦੀ ਹੈ। ਇਸ ਕਾਰਨ ਇਸ ਦਾ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਖਾਣੇ ਤੋਂ ਤੁਰੰਤ ਬਾਅਦ ਚਾਹ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਸਰੀਰ ਆਇਰਨ ਨੂੰ ਠੀਕ ਤਰ੍ਹਾਂ ਜਜ਼ਬ ਨਹੀਂ ਕਰ ਪਾਉਂਦਾ।
ਜਲਦੀ ਪੀਡੀਅਡ ਆਉਣ ਦਾ ਕੀ ਹੋ ਸਕਦੈ ਕਾਰਨ ? ਜਾਣੋ ਸਹੀਂ ਉਮਰ
Read More