ਚਾਹ ਨਾਲ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ
By Neha diwan
2024-03-04, 16:40 IST
punjabijagran.com
ਚਾਹ
ਚਾਹ ਸਾਡੇ ਦੇਸ਼ ਦਾ ਸਭ ਤੋਂ ਮਸ਼ਹੂਰ ਪੀਣ ਵਾਲਾ ਪਦਾਰਥ ਹੈ, ਭਾਰਤ ਵਿੱਚ ਲਗਪਗ ਹਰ ਕੋਈ ਇਸਨੂੰ ਪੀਣਾ ਪਸੰਦ ਕਰਦਾ ਹੈ।
ਕੇਕ ਅਤੇ ਪੇਸਟਰੀ
ਜਦੋਂ ਤੁਸੀਂ ਚਾਹ ਦੇ ਨਾਲ ਕੇਕ ਜਾਂ ਪੇਸਟਰੀ ਖਾਂਦੇ ਹੋ, ਤਾਂ ਇਹ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਕਾਫ਼ੀ ਵਧਾਉਂਦਾ ਹੈ ਜੋ ਤੁਹਾਡੇ ਊਰਜਾ ਪੱਧਰ ਨੂੰ ਘਟਾਉਂਦਾ ਹੈ ਤੇ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ।
ਮਸਾਲਾ ਭੋਜਨ
ਪਕੌੜੇ, ਸਮੋਸੇ ਤੇ ਕਟਲੇਟ ਵਰਗੀਆਂ ਮਸਾਲੇਦਾਰ ਚੀਜ਼ਾਂ ਨਾਲ ਚਾਹ ਪੀਣ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਚਾਹ ਦੇ ਨਾਲ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਦੀ ਜਲਣ ਜਾਂ ਬਦਹਜ਼ਮੀ ਜਾਂ ਐਸੀਡਿਟੀ ਵੀ ਹੋ ਸਕਦੀ ਹੈ।
ਨਮਕੀਨ ਸਨੈਕਜ਼
ਸਾਨੂੰ ਚਾਹ ਦੇ ਨਾਲ ਨਮਕੀਨ ਸਨੈਕਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਚਿਪਜ਼ ਵਰਗੀਆਂ ਨਮਕੀਨ ਚੀਜ਼ਾਂ ਖਾਣ ਨਾਲ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ ਅਤੇ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ।
ਖੱਟੇ ਫਲ
ਸੰਤਰੇ ਜਾਂ ਖੱਟੇ ਫਲਾਂ ਨੂੰ ਚਾਹ ਦੇ ਨਾਲ ਨਹੀਂ ਲੈਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਵਿੱਚ ਐਸਿਡਿਟੀ ਹੋ ਸਕਦੀ ਹੈ
ਰੈੱਡ ਮੀਟ
ਰੈੱਡ ਮੀਟ ਖਾਣ ਤੋਂ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਰੈੱਡ ਮੀਟ ਵਿਚ ਪ੍ਰੋਟੀਨ ਹੁੰਦਾ ਹੈ ਅਤੇ ਚਾਹ ਤੇਜ਼ਾਬ ਵਾਲੀ ਹੁੰਦੀ ਹੈ ਜੋ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਕਰੀਮ ਵਾਲੀਆਂ ਮਿਠਆਈ
ਕ੍ਰੀਮ ਚੀਜ਼ ਕੇਕ ਜਾਂ ਮਿਠਾਈਆਂ ਨਾਲ ਚਾਹ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਿਗਾੜ ਸਕਦੀ ਹੈ।
ਤਲੇ ਹੋਏ ਭੋਜਨ
ਤਲੇ ਹੋਏ ਭੋਜਨ ਜਿਵੇਂ ਕਿ ਫ੍ਰਾਈਡ ਚਿਕਨ ਜਾਂ ਫਰੈਂਚ ਫਰਾਈਜ਼ ਬਹੁਤ ਤੇਲ ਵਾਲੇ ਹੁੰਦੇ ਹਨ। ਤਲੀਆਂ ਚੀਜ਼ਾਂ ਖਾਣ ਤੋਂ ਬਾਅਦ ਜਦੋਂ ਤੁਸੀਂ ਇਸ ਦੇ ਨਾਲ ਚਾਹ ਲੈਂਦੇ ਹੋ, ਤਾਂ ਤੁਹਾਨੂੰ ਪੇਟ ਦਰਦ ਹੋ ਸਕਦਾ ਹੈ।
30 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣਾ ਕਿਉਂ ਹੈ ਮੁਸ਼ਕਲ ? ਜਾਣੋ
Read More