30 ਸਾਲ ਦੀ ਉਮਰ ਤੋਂ ਬਾਅਦ ਗਰਭਵਤੀ ਹੋਣਾ ਕਿਉਂ ਹੈ ਮੁਸ਼ਕਲ ? ਜਾਣੋ
By Neha diwan
2024-03-04, 15:59 IST
punjabijagran.com
ਗਰਭਵਤੀ ਹੋਣਾ
ਅੱਜਕੱਲ੍ਹ ਕੈਰੀਅਰ ਦੇ ਕਾਰਨ ਔਰਤਾਂ ਦਾ ਵਿਆਹ ਲੈ ਹੋ ਰਿਹੈ, ਇਸ ਕਾਰਨ ਔਰਤਾਂ ਦੀ ਗੋਦ ਖਾਲੀ ਵੀ ਰਹਿ ਸਕਦੀ ਹੈ। ਹਾਂ ਕਿਉਂਕਿ ਵਧਦੀ ਉਮਰ ਦੇ ਨਾਲ ਪ੍ਰਜਨਨ ਸ਼ਕਤੀ ਘੱਟ ਜਾਂਦੀ ਹੈ।
ਮਾਹਿਰਾਂ ਅਨੁਸਾਰ
ਅਕਸਰ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਮਾਂ ਬਣਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ
ਦੇਰ ਨਾਲ ਗਰਭ ਧਾਰਨ ਕਰਨਾ ਔਖਾ ਹੈ?
ਔਰਤਾਂ ਦੇ ਜਨਮ ਤੋਂ ਹੀ ਸਾਰੇ ਆਂਡੇ ਹੁੰਦੇ ਹਨ। ਜੀ ਹਾਂ, ਕੁੜੀਆਂ ਜਨਮ ਦੇ ਸਮੇਂ ਸੀਮਤ ਮਾਤਰਾ ਵਿੱਚ ਆਂਡੇ ਲੈ ਕੇ ਪੈਦਾ ਹੁੰਦੀਆਂ ਹਨ। ਜੀਵਨ ਵਿੱਚ ਅੱਗੇ ਕੋਈ ਆਂਡੇ ਸੈੱਲ ਨਹੀਂ ਬਣਦਾ ਹੈ। ਇਹ ਆਂਡੇ ਗਰਭਵਤੀ ਹੋਣ ਲਈ ਜ਼ਿੰਮੇਵਾਰ ਹਨ।
ਔਰਤਾਂ ਵਿੱਚ ਓਵੂਲੇਸ਼ਨ ਘੱਟ ਹੋਣਾ
ਲੜਕੀਆਂ ਵਿੱਚ ਲਗਪਗ 66 ਲੱਖ ਆਂਡੇ ਹੁੰਦੇ ਹਨ ਪਰ ਜਿਵੇਂ-ਜਿਵੇਂ ਉਮਰ ਵਧਦੀ ਹੈ, ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਘਟਦੀ ਜਾਂਦੀ ਹੈ। 30 ਸਾਲਾਂ ਬਾਅਦ, ਉਪਜਾਊ ਸ਼ਕਤੀ ਹੌਲੀ-ਹੌਲੀ ਘੱਟਣੀ ਸ਼ੁਰੂ ਹੋ ਜਾਂਦੀ ਹੈ।
ਕੀ ਬੱਚਾ ਪੈਦਾ ਕਰਨ ਵਿੱਚ ਦੇਰ ਹੋ ਗਈ
ਹਰ ਮਹੀਨੇ ਓਵੂਲੇਸ਼ਨ ਤੋਂ ਪਹਿਲਾਂ ਆਂਡੇ ਵੱਖ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੰਡ ਦੀ ਇਸ ਪ੍ਰਕਿਰਿਆ ਵਿੱਚ ਪੁਰਾਣੇ ਆਂਡਿਆਂ ਵਿੱਚ ਸਮੱਸਿਆਵਾਂ ਦਾ ਖਤਰਾ ਵੱਧ ਹੁੰਦਾ ਹੈ। ਵਧਦੀ ਉਮਰ ਦੇ ਨਾਲ, ਗਰਭਪਾਤ ਦਾ ਖ਼ਤਰਾ ਵੱਧ ਜਾਂਦਾ ਹੈ।
ਇਨ੍ਹਾਂ ਬਿਮਾਰੀਆਂ ਦਾ ਸੰਕੇਤ ਦਿੰਦੀ ਹੈ ਸਾਹ ਦੀ ਬਦਬੂ
Read More