ਤੁਸੀਂ ਸਾਰਿਆਂ ਨੇ MRI ਦਾ ਨਾਮ ਸੁਣਿਆ ਹੋਵੇਗਾ। ਅਕਸਰ ਡਾਕਟਰ ਕਿਸੇ ਗੰਭੀਰ ਸਮੱਸਿਆ ਦਾ ਪਤਾ ਲਗਾਉਣ ਲਈ ਐਮਆਰਆਈ ਦੀ ਸਲਾਹ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ MRI ਕੀ ਹੈ?
ਐਮਆਰਆਈ ਦਾ ਅਰਥ ਹੈ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ। ਇਹ ਇੱਕ ਕਿਸਮ ਦੀ ਵਿਸ਼ੇਸ਼ ਇਮੇਜਿੰਗ ਤਕਨੀਕ ਹੈ। ਇਹ ਰੇਡੀਏਸ਼ਨ ਦੀ ਬਜਾਏ ਚੁੰਬਕੀ ਖੇਤਰਾਂ 'ਤੇ ਕੰਮ ਕਰਦਾ ਹੈ। ਇਹ ਐਕਸ-ਰੇ ਅਤੇ ਸੀਟੀ ਸਕੈਨ ਤੋਂ ਬਿਲਕੁਲ ਵੱਖਰਾ ਹੈ।
ਮੈਡੀਕਲ ਖੇਤਰ ਵਿੱਚ ਐਮਆਰਆਈ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਹ ਟੈਸਟ ਇਹ ਦਰਸਾਉਂਦਾ ਹੈ ਕਿ ਵਿਅਕਤੀ ਦੇ ਸਰੀਰ ਦੇ ਅੰਦਰ ਕੀ ਹੋ ਰਿਹਾ ਹੈ। ਇਸ ਨਾਲ ਮਰੀਜ਼ ਦਾ ਸਹੀ ਇਲਾਜ ਕਰਵਾਉਣ ਵਿਚ ਮਦਦ ਮਿਲਦੀ ਹੈ।
ਸਕੈਨਿੰਗ ਲਈ ਕੰਪਿਊਟਰ ਤੋਂ ਚੁੰਬਕੀ ਖੇਤਰ ਤੇ ਤਰੰਗਾਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਸ ਰਾਹੀਂ ਸਰੀਰ ਦੇ ਟਿਸ਼ੂਆਂ ਜਾਂ ਅੰਗਾਂ ਦੀਆਂ ਤਸਵੀਰਾਂ ਲਈਆਂ ਜਾਂਦੀਆਂ ਹਨ।
ਦਿਮਾਗ ਦੀਆਂ ਬਿਮਾਰੀਆਂ ਜਾਣਨ ਲਈ, ਬ੍ਰੇਨ ਟਿਊਮਰ ਦੀ ਸਥਿਤੀ ਜਾਣਨ ਲਈ, ਜੋੜਾਂ ਤੇ ਹੱਡੀਆਂ ਨਾਲ ਸਬੰਧਤ ਬਿਮਾਰੀਆਂ ਦੇਖਣ ਲਈ, ਛਾਤੀ ਦੇ ਕੈਂਸਰ ਦੇ ਖਤਰੇ ਦਾ ਪਤਾ ਲਗਾਉਣ ਲਈ ,ਨਸਾਂ ਦੀਆਂ ਸਮੱਸਿਆਵਾਂ ਨੂੰ ਵੇਖਣ ਲਈ।
ਦਿਲ ਨਾਲ ਸਬੰਧਤ ਬਿਮਾਰੀਆਂ ਬਾਰੇ ਜਾਣਨਾ, ਪੇਟ ਦੀ ਸਮੱਸਿਆ ਜਿਵੇਂ ਕਿ ਅਲਸਰ ਦੀ ਜਾਂਚ ਕਰਨ ਲਈ, Endometriosis ਤੇ fibroids ਦਾ ਪਤਾ ਲਗਾਉਣ ਲਈ, ਪ੍ਰੈਗਨੇਂਸੀ ਦੌਰਾਨ ਸਮੱਸਿਆਵਾਂ ਦਾ ਪਤਾ ਲਗਾਉਣ ਲਈ।
ਐਮਆਰਆਈ ਵਿੱਚ ਆਮ ਤੌਰ 'ਤੇ 15 ਤੋਂ 90 ਮਿੰਟ ਲੱਗਦੇ ਹਨ। ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਰੀਰ ਦੇ ਕਿਹੜੇ ਹਿੱਸੇ ਨੂੰ ਸਕੈਨ ਕਰਨਾ ਹੈ। ਇਸ ਵਿਚ ਮਰੀਜ਼ ਨੂੰ ਖਾਲੀ ਪੇਟ ਰਹਿਣ ਦੀ ਵੀ ਲੋੜ ਨਹੀਂ ਹੁੰਦੀ।
ਐਮਆਰਆਈ ਲਈ ਮਰੀਜ਼ ਨੂੰ ਗਾਊਨ ਪਹਿਨਣਾ ਪੈਂਦਾ। ਧਾਤੂ ਨੂੰ ਉਤਾਰਨਾ ਹੋਵੇਗਾ। ਸਕੈਨ ਦੌਰਾਨ ਤੁਹਾਨੂੰ ਟੇਬਲ 'ਤੇ ਸਿੱਧਾ ਲੇਟਣਾ ਪੈਂਦਾ ਹੈ, ਫਿਰ ਇਹ ਟੇਬਲ ਸਕੈਨਰ ਦੇ ਅੰਦਰ ਚਲਾ ਜਾਂਦਾ ਹੈ।