ਜੇ ਜ਼ੁਕਾਮ ਤੇ ਖਾਂਸੀ ਤੋਂ ਹੋ ਪਰੇਸ਼ਾਨ ਤਾਂ ਇੱਕ ਵਾਰ ਖਾਓ ਵੇਸਨ ਸ਼ੀਰਾ


By Neha diwan24, Nov 2023 12:53 PMpunjabijagran.com

ਸਰਦੀਆਂ ਦਾ ਮੌਸਮ

ਸਰਦੀਆਂ ਦੇ ਮੌਸਮ ਦਾ ਮਤਲਬ ਧੁੰਦ, ਠੰਢ ਤੇ ਬਰਫੀਲੀਆਂ ਹਵਾਵਾਂ ਦਾ ਮੌਸਮ। ਇਸ ਸਮੇਂ ਦੌਰਾਨ, ਲੋਕ ਖੁਸ਼ਕ ਚਮੜੀ ਤੋਂ ਲੈ ਕੇ ਕਈ ਬਿਮਾਰੀਆਂ ਨਾਲ ਜੂਝਦੇ ਹਨ।

ਬਿਮਾਰੀਆਂ

ਜ਼ੁਕਾਮ ਦੇ ਕਾਰਨ ਨੱਕ ਵਗਣਾ, ਖੰਘ, ਗਲੇ ਵਿੱਚ ਖਰਾਸ਼, ਅੱਖਾਂ ਲਾਲ, ਸਿਰ ਦਰਦ ਅਤੇ ਸਰੀਰ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਮੱਗਰੀ

ਇੱਕ ਚੱਮਚ ਘਿਓ, ਦੋ ਚੱਮਚ ਵੇਸਨ, ਕਾਲੀ ਮਿਰਚ ਪਾਊਡਰ ਦੀ ਇੱਕ ਚੁਟਕੀ, ਇਲਾਇਚੀ ਪਾਊਡਰ ,ਹਲਦੀ ਦੀ ਇੱਕ ਚੁਟਕੀ, ਦੁੱਧ ਦਾ ਇੱਕ ਕੱਪ

ਵਿਧੀ ਸਟੈਪ 1

ਪੈਨ ਨੂੰ ਗਰਮ ਕਰੋ ਅਤੇ ਇਸ ਵਿਚ ਇਕ ਚੱਮਚ ਘਿਓ ਪਾਓ। ਜਦੋਂ ਘਿਓ ਗਰਮ ਹੋ ਜਾਵੇ ਤਾਂ ਦੋ ਚੱਮਚ ਛੋਲਿਆਂ ਦਾ ਆਟਾ ਪਾ ਕੇ ਸੁਨਹਿਰੀ ਹੋਣ ਤੱਕ ਭੁੰਨ ਲਓ।

ਸਟੈਪ 2

ਇਸ ਤੋਂ ਬਾਅਦ ਇਕ ਚੁਟਕੀ ਹਲਦੀ, ਕਾਲੀ ਮਿਰਚ ਪਾਊਡਰ, ਇਲਾਇਚੀ ਪਾਊਡਰ ਮਿਲਾਓ। ਥੋੜ੍ਹੀ ਦੇਰ ਭੁੰਨਣ ਤੋਂ ਬਾਅਦ ਇਸ ਵਿਚ ਕੱਟੀਆਂ ਹੋਈਆਂ ਖਜੂਰਾਂ ਪਾ ਦਿਓ। ਲਗਾਤਾਰ ਹਿਲਾਉਂਦੇ ਰਹੋ।

ਸਟੈਪ 3

ਹਿਲਾਉਂਦੇ ਸਮੇਂ ਦੁੱਧ ਪਾਓ ਤਾਂ ਕਿ ਕੋਈ ਗੰਢ ਨਾ ਹੋਵੇ। ਇਸ ਨੂੰ ਉਬਾਲਣ ਦਿਓ। ਜ਼ਿਆਦਾ ਪਤਲਾ ਨਾ ਕਰੋ ਤਾਂ ਕਿ ਚਮਚ ਨਾਲ ਖਾਧਾ ਜਾ ਸਕੇ। ਜੇ ਤੁਸੀਂ ਇਸ ਨੂੰ ਗਲਾਸ 'ਚ ਪਾ ਕੇ ਪੀਣਾ ਚਾਹੁੰਦੇ ਹੋ ਤਾਂ ਦੁੱਧ ਦੀ ਮਾਤਰਾ ਵਧਾ ਸਕਦੇ ਹੋ।

ਸਰਦੀਆਂ ਵਿੱਚ ਬਣਾਓ ਇਹ ਰਵਾਇਤੀ ਪਕਵਾਨ, ਲਓ ਇਨ੍ਹਾਂ ਦਾ ਮਜ਼ਾ