ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਮੇਂ ਪਲਾਸਟਿਕ ਜਾਂ ਕਾਗਜ਼ ਦੇ ਡਿਸਪੋਜ਼ੇਬਲ ਕੱਪਾਂ ਜਾਂ ਗਲਾਸਾਂ ਵਿੱਚ ਪਾਣੀ, ਚਾਹ ਜਾਂ ਕੌਫੀ ਜ਼ਰੂਰ ਪੀਤੀ ਹੋਵੇਗੀ।
ਹੁਣ ਪਾਣੀ, ਚਾਹ, ਕੌਫੀ ਜਾਂ ਕੋਈ ਹੋਰ ਪੀਣ ਲਈ ਡਿਸਪੋਜ਼ੇਬਲ ਕੱਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਕੱਪਾਂ ਦੀ ਵਰਤੋਂ ਦਫ਼ਤਰਾਂ ਤੋਂ ਲੈ ਕੇ ਵੱਡੇ ਰੈਸਟੋਰੈਂਟਾਂ ਵਿੱਚ ਕੀਤੀ ਜਾ ਰਹੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਡਿਸਪੋਜ਼ੇਬਲ ਕੱਪ ਪਲਾਸਟਿਕ ਅਤੇ ਕੈਮੀਕਲ ਦੀ ਵਰਤੋਂ ਕਰਕੇ ਬਣਾਏ ਜਾਂਦੇ ਹਨ। ਜੇਕਰ ਲੰਬੇ ਸਮੇਂ ਤੱਕ ਇਸਦੀ ਵਰਤੋਂ ਕੀਤੀ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਬਣ ਸਕਦੀ ਹੈ।
ਡਿਸਪੋਜ਼ੇਬਲ ਕੱਪਾਂ ਵਿੱਚ ਬਿਸਫੇਨੋਲ ਅਤੇ ਬੀਪੀਏ ਵਰਗੇ ਕੈਮੀਕਲ ਪਾਏ ਜਾਂਦੇ ਹਨ। ਜਦੋਂ ਇਨ੍ਹਾਂ ਕੱਪਾਂ 'ਚ ਚਾਹ ਜਾਂ ਗਰਮ ਪਾਣੀ ਪੀਤਾ ਜਾਂਦਾ ਹੈ ਤਾਂ ਇਨ੍ਹਾਂ 'ਚ ਮੌਜੂਦ ਕੈਮੀਕਲ ਘੁਲ ਜਾਂਦੇ ਹਨ ਤੇ ਪੇਟ ਤਕ ਪਹੁੰਚ ਕੇ ਕੈਂਸਰ ਬਣ ਸਕਦੇ ਹਨ।
ਕਿਡਨੀ ਨੂੰ ਵੀ ਨੁਕਸਾਨ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਗਲਤੀ ਨਾਲ ਵੀ ਅਜਿਹੇ ਕੱਪ ਜਾਂ ਗਲਾਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਬੱਚੇ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।
ਡਾਕਟਰ ਮੁਤਾਬਕ ਡਿਸਪੋਜ਼ੇਬਲ ਕੱਪ ਬਣਾਉਣ 'ਚ ਸਿਰਫ ਕੈਮੀਕਲ ਹੀ ਨਹੀਂ ਬਲਕਿ ਮਾਈਕ੍ਰੋਪਲਾਸਟਿਕਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਥਾਇਰਾਇਡ ਵਰਗੀਆਂ ਖਤਰਨਾਕ ਬੀਮਾਰੀਆਂ ਹੋ ਸਕਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਚਾਹ, ਕੌਫੀ ਜਾਂ ਪਾਣੀ ਪੀਣ ਲਈ ਪਲਾਸਟਿਕ ਜਾਂ ਕਾਗਜ਼ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਸਟੀਲ ਦੇ ਭਾਂਡੇ ਜਾਂ ਕੁਲਹੜ ਦੀ ਵਰਤੋਂ ਕਰਨੀ ਚਾਹੀਦੀ ਹੈ।