ਅਮਰੂਦ ਨੂੰ ਡਾਈਟ 'ਚ ਸ਼ਾਮਲ ਕਰਨ ਤੋਂ ਪਹਿਲਾਂ ਜਾਣੋ ਫਾਇਦੇ ਤੇ ਨੁਕਸਾਨ


By Neha diwan14, Jan 2024 01:36 PMpunjabijagran.com

ਅਮਰੂਦ

ਅਮਰੂਦ ਇੱਕ ਮੌਸਮੀ ਫਲ ਹੈ ਜੋ ਸਰਦੀਆਂ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਬਿਨਾਂ ਸ਼ੱਕ ਗੁਣਾਂ ਨਾਲ ਭਰਪੂਰ ਹੈ ਅਤੇ ਸਿਹਤ ਲਈ ਫਾਇਦੇਮੰਦ ਹੈ।

ਅਮਰੂਦ ਦੇ ਲਾਭ

ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਅਮਰੂਦ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ।

ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ

ਅਮਰੂਦ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਹ ਸਰੀਰ ਵਿੱਚ ਮੌਜੂਦ ਸੋਜ ਨੂੰ ਘੱਟ ਕਰਦੈ। ਵਿਟਾਮਿਨ ਸੀ ਵੱਡੀ ਮਾਤਰਾ ਵਿੱਚ ਪਾਇਆ ਜਾਂਦੈ। ਇਹ ਸਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ।

ਬਲੱਡ ਸ਼ੂਗਰ ਦੇ ਪੱਧਰ

ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਲਾਭਦਾਇਕ ਹੈ। ਇਹ ਬੀਪੀ ਨੂੰ ਵੀ ਕੰਟਰੋਲ ਕਰਦਾ ਹੈ ਅਮਰੂਦ ਅੱਖਾਂ ਅਤੇ ਦਿਮਾਗ ਲਈ ਵੀ ਚੰਗਾ ਹੈ।

ਨੁਕਸਾਨ

ਅਮਰੂਦ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਪਾਚਨ ਕਿਰਿਆ ਲਈ ਚੰਗਾ ਹੈ ਪਰ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਂਦੇ ਹੋ ਤਾਂ ਇਸ ਨਾਲ ਗੈਸ, ਬਦਹਜ਼ਮੀ ਅਤੇ ਬਲੋਟਿੰਗ ਹੋ ਸਕਦੀ ਹੈ।

ਕਿਡਨੀ ਸਟੋਨ ਦੀ ਸਮੱਸਿਆ

ਅਮਰੂਦ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ, ਉਨ੍ਹਾਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ। ਕੁਝ ਲੋਕਾਂ ਨੂੰ ਅਮਰੂਦ ਖਾਣ ਤੋਂ ਐਲਰਜੀ ਹੋ ਸਕਦੀ ਹੈ।

ਅਮਰੂਦ ਖਾਣ ਦਾ ਸਹੀ ਤਰੀਕਾ

ਅਮਰੂਦ ਖਾਣ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ। ਮਾੜੇ ਪ੍ਰਭਾਵ ਆਮ ਨਹੀਂ ਹਨ ਤੇ ਕਦੇ-ਕਦਾਈਂ ਹੀ ਦੇਖੇ ਜਾਂਦੇ ਹਨ। ਤੁਸੀਂ ਇਸ ਨੂੰ ਕੱਟ ਕੇ ਨਮਕ ਦੇ ਨਾਲ ਖਾ ਸਕਦੇ ਹੋ।

ਸਰਦੀਆਂ 'ਚ ਸਰਦੀ-ਖਾਂਸੀ ਤੋਂ ਰਾਹਤ ਦਿਵਾਏਗਾ ਘਿਓ