ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹਨ ਕੱਦੂ ਦੇ ਬੀਜ


By Neha diwan13, Aug 2023 01:30 PMpunjabijagran.com

ਕੱਦੂ ਦੇ ਬੀਜ

ਕੱਦੂ ਦੇ ਬੀਜਾਂ ਨੂੰ ਪੇਪਿਟਾਸ ਵੀ ਕਿਹਾ ਜਾਂਦਾ ਹੈ। ਇਹ ਛੋਟੇ ਅੰਡਾਕਾਰ ਆਕਾਰ ਦੇ ਬੀਜ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹਨ। ਇਨ੍ਹਾਂ 'ਚ ਅਨਸੈਚੁਰੇਟਿਡ ਫੈਟ, ਓਮੇਗਾ-6 ਫੈਟੀ ਐਸਿਡ ਅਤੇ ਹੋਰ ਪੋਸ਼ਕ ਤੱਤ ਕਾਫੀ ਮਾਤਰਾ 'ਚ ਪਾਏ ਜਾਂਦੇ ਹਨ।

ਡਾਈਟ

ਜੇ ਤੁਸੀਂ ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹੋ, ਤਾਂ ਤੁਸੀਂ ਸਿਹਤਮੰਦ ਚਰਬੀ, ਮੈਗਨੀਸ਼ੀਅਮ ਤੇ ਜ਼ਿੰਕ ਪ੍ਰਾਪਤ ਕਰ ਸਕਦੇ ਹੋ। ਕੱਦੂ ਦੇ ਬੀਜ ਸ਼ੂਗਰ ਦੇ ਰੋਗੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।

ਭਾਰ ਘਟਾਉਣ 'ਚ ਮਦਦਗਾਰ

ਪੋਸ਼ਕ ਤੱਤਾਂ ਨਾਲ ਭਰਪੂਰ ਕੱਦੂ ਦੇ ਬੀਜ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਨ ਲਈ ਫਾਇਦੇਮੰਦ ਹੁੰਦੀ ਹੈ।

ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ

ਕੱਦੂ ਦੇ ਬੀਜ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਔਰਤਾਂ 'ਚ ਛਾਤੀ ਦੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।

ਦਿਲ ਦੀ ਸਿਹਤ ਲਈ ਫਾਇਦੇਮੰਦ

ਕੱਦੂ ਦੇ ਬੀਜ ਐਂਟੀਆਕਸੀਡੈਂਟ, ਮੈਗਨੀਸ਼ੀਅਮ, ਜ਼ਿੰਕ ਤੇ ਅਸੰਤ੍ਰਿਪਤ ਚਰਬੀ ਦਾ ਚੰਗਾ ਸਰੋਤ ਹਨ। ਇਨ੍ਹਾਂ ਬੀਜਾਂ 'ਚ ਮੌਜੂਦ ਸਾਰੇ ਪੋਸ਼ਕ ਤੱਤ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

BP ਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੈ

ਕੱਦੂ ਦੇ ਬੀਜ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘੱਟ ਕਰਦੇ ਹਨ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।

ਇਨਸੌਮਨੀਆ ਦੀ ਸਮੱਸਿਆ

ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਕੱਦੂ ਦੇ ਬੀਜਾਂ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦੈ ਕਿਉਂਕਿ ਇਨ੍ਹਾਂ 'ਚ ਮੌਜੂਦ ਟ੍ਰਿਪਟੋਫੈਨ ਅਮੀਨੋ ਐਸਿਡ ਦਾ ਕੰਮ ਕਰਦਾ ਹੈ। ਇਹ ਨੀਂਦ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।

ਸਮੇਂ 'ਤੇ ਨਹੀਂ ਆਉਂਦੇ ਪੀਰੀਅਡਜ਼ ? ਪੀਓ ਇਹ ਡੀਟੌਕਸ ਵਾਟਰ